ਅੰਮ੍ਰਿਤਸਰ, 3 ਸਤੰਬਰ (ਜਗਦੀਪ ਸਿੰਘ ਸੱਗੂ)- ਚਾਰ ਦਿਨਾ ਰਾਜ ਪੱਧਰੀ ਫੈਨਸਿੰਗ ਟੂਰਨਾਮੈਂਟ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਟੀਮ ਨੇ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਕੇ ਦੂਜਾ ਸਥਾਨ ਹਾਸਲ ਕੀਤਾ।ਮੁਕਾਬਲੇ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਣਾ, ਪਟਿਆਲਾ ਵਿਖੇ ਕੀਤਾ ਗਿਆ ਸੀ।ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੀ ਟੀਮ ਦੀ ਨਵਰੂਪ ਕੌਰ ਨੇ ਫੈਨਸਿੰਗ ਦੇ ‘ਸਾਬਰ’ ਮੁਕਾਬਲੇ ਵਿੱਚ ਗੋਲਡ ਮੈਡਲ, ਹਮਰਨ ਸਿੰਘ ਨੇ ‘ਫੌਇਲ’ ਮੁਕਾਬਲੇ ਵਿੱਚ ਸਿਲਵਰ, ਦਪਿੰਦਰ ਸਿੰਘ ਨੇ ‘ਇਪੀ’ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਅਤੇ ਜਾਨਸ਼ੀਨ ਸਿੰਘ ‘ਸਾਬਰ’ ਮੁਕਾਬਲੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ।ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਮੈਂਬਰ ਇੰਚਾਰਜ ਸ੍ਰ. ਹਰਮਿੰਦਰ ਸਿੰਘ, ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ, ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ । ਇਸ ਮੌਕੇ ਕੋਚ (ਡੀ.ਪੀ.ਈ.) ਸ੍ਰ. ਅਮਰਜੀਤ ਸਿੰਘ, ਸ਼੍ਰੀ ਸ਼ਰਦ ਕੁਮਾਰ ਵੀ ਮੌਜੂਦ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media