Tuesday, June 16, 2026

ਐਨ.ਐਸ.ਆਈ.ਯੂ ਵਰਕਰਾਂ ਨੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਦੀ ਕੀਤੀ ਸਫਾਈ

ਲੋਕ ਸਭਾ ਚੋਣਾਂ ‘ਚ ਵੀ ਭਾਜਪਾ ਦਾ ਹੋਵੇਗਾ ਸਫਾਇਆ- ਅਕਸੈ
ਬਠਿੰਡਾ, 28 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿੱਚ ਕਾਂਗਰਸ ਵਿੰਗ ਐਨ.ਐਸ.ਆਈ.ਯੂ ਦੇ ਸੂਬਾ ਪ੍ਰਧਾਨ ਅਕਸ਼ੇ ਕੁਮਾਰ ਦੀ PUNJ2801201906ਅਗਵਾਈ`ਚ ਸਮੂਹ ਵਿਦਿਆਰਥੀਆਂ ਵਰਗ ਵਲੋਂ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ `ਤੇ ਬੇਹਤਰ ਭਾਰਤ ਮੁਹਿੰਮ ਤਹਿਤ ਅੱਜ ਸਥਾਨਕ ਫਾਇਰ ਬ੍ਰਿਗੇਡ ਚੌਂਕ ਤੋਂ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਿਸ ਵਿੱਚ ਵਿਦਿਆਰਥੀਆਂ ਨੇ ਹੱਥਾਂ ਵਿੱਚ ਝਾੜੂ ਫੜ ਕੇ ਧੋਬੀ ਬਜ਼ਾਰ ਦੀ ਸਫਾਈ ਕੀਤੀ।ਸੂਬਾ ਪ੍ਰਧਾਨ ਨੇ ਦੱਸਿਆ ਕਿ ਇਹ ਮੁਹਿੰਮ ਬਠਿੰਡਾ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਲਗਾਤਾਰ ਸਾਰੇ ਪੰਜਾਬ ਵਿੱਚ ਚਲਾਈ ਜਾਵੇਗੀ।ਉਨ੍ਹ੍ਹਾਂ ਕਿਹਾ ਕਿ ਜਿਵੇਂ ਇਨ੍ਹਾਂ ਨੇ ਪੂਰੇ ਹਿੰਦੋਸਤਾਨ ਵਿੱਚ ਠੱਗੀ ਠੋਰੀ ਦੀ ਸਰਕਾਰ ਬਣਾਈ ਹੋਈ ਹੈ, ਇਸੇ ਤਰ੍ਹਾਂ ਹੀ ਇਸ ਮੁਹਿੰਮ ਦੇ ਤਹਿਤ ਪੂਰੇ ਹਿੰਦੋਸਤਾਨ ਵਿੱਚੋਂ  2019 ਦੀਆਂ ਚੋਣਾਂ ਦੌਰਾਨ ਇਸ ਭਾਜਪਾ ਸਰਕਾਰ ਦਾ ਸਫਾਇਆ ਕਰ ਦਿੱਤਾ ਜਾਵੇਗਾ।ਇਹ ਹਫਤਾ ਪੂਰੇ ਪੰਜਾਬ ਵਿੱਚ ਸਫਾਈ ਮੁਹਿੰਮ ਦੇ ਤੌਰ `ਤੇ ਚੱਲੇਗਾ ਅਤੇ ਸ਼ਹਿਰਾਂ ਦੀ ਸਫਾਈ ਕੀਤੀ ਜਾਵੇਗੀ।ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਇੱਕ ਰੈਲੀ ਦੀ ਤਰ੍ਹਾਂ ਇੱਕਠੇ ਹੋ ਕੇ ਸ਼ਹਿਰ ਵਿੱਚ ਸਫਾਈ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਨਾਅਰੇ ਲਗਾਏ ਗਏ ਨੈਸ਼ਨਲ ਭਾਰਤ ਦੀ ਅਵਾਜ, ਨੈਸ਼ਨਲ ਯੁਵਾ ਜਿੰਦਾਬਾਦ ।
 

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply