Tuesday, June 23, 2026

ਲੋਕ ਇਨਸਾਫ ਪਾਰਟੀ ਨੂੰ ਹਰ ਜਿਲੇ `ਚੋਂ ਮਿਲ ਰਿਹਾ ਹੈ ਭਰਪੂਰ ਸਮਰਥਨ – ਬੈਂਸ

ਸੁਖਦੇਵ ਸਿੰਘ ਬਾਠ ਬਣੇ ਤਰਨਤਾਰਨ ਦੇ ਕਿਸਾਨ ਵਿੰਗ ਦੇ ਪ੍ਰਧਾਨ
ਤਰਨਤਾਰਨ, 30 ਜਨਵਰੀ (ਪੰਜਾਬ ਪੋਸਟ ਬਿਊਰੋ) – ਲੋਕ ਇਨਸਾਫ ਪਾਰਟੀ ਨੂੰ ਹਰ ਜਿਲੇ ਵਿਚ ਆਪਣੇ ਯੂਨਿਟ ਬਣਾ ਰਹੀ ਹੈ ਅਤੇ ਉਸ ਨੂੰ ਸੂਬੇ ਦੇ ਹਰ PUNJ3001201909ਪਾਸਿਓਂ ਭਰਪੂਰ ਸਮਰਥਨ ਮਿਲ ਰਿਹਾ ਹੈ।ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਲਕਾ ਤਰਨਤਾਰਨ ਦੇ ਨਿਸ਼ਕਾਮ ਭਾਵਨਾ ਨਾਲ ਕੰਮ ਕਰਨ ਵਾਲੇ ਆਗੂ ਸੁਖਦੇਵ ਸਿੰਘ ਬਾਠ ਨੂੰ ਤਰਨਤਾਰਨ ਜਿਲੇ ਦਾ ਕਿਸਾਨ ਵਿੰਗ ਪ੍ਰਧਾਨ ਨਿਯੁੱਕਤ ਕਰਨ ਸਮੇਂ ਕੀਤਾ।
     ਵਿਧਾਇਕ ਬੈਂਸ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਲੋਕ ਇਨਸਾਫ ਪਾਰਟੀ 2019 ਲੋਕ ਸਭਾ ਦੀਆਂ ਤਿਆਰੀਆਂ ਕਰ ਰਹੀ ਹੈ, ਉਥੇ ਕਾਂਗਰਸ ਸਮੇਤ ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ ਆਏ ਨੌਜਵਾਨ ਉਨਾਂ ਦੀ ਪਾਰਟੀ ਨਾਲ ਜੁੜ ਰਹੇ ਹਨ।ਤਰਨਤਾਰਨ ਦਿਹਾਤੀ ਪ੍ਰਧਾਨ ਅਤੇ ਖਡੂਰ ਸਾਹਿਬ ਦੇ ਹਲਕਾ ਇੰਚਾਰਜ ਰਾਜਵੀਰ ਸਿੰਘ ਪੱਖੋਕੇ ਨੇ ਕਿਹਾ ਕਿ ਪਾਰਟੀ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਲੋਕ ਇਨਸਾਫ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਮਿਲਦਾ ਹੈ ।
ਤਰਨਤਾਰਨ ਤੋਂ ਕਿਸਾਨ ਵਿੰਗ ਦੇ ਨਵ-ਨਿਯੁੱਕਤ ਪ੍ਰਧਾਨ ਸੁਖਦੇਵ ਸਿੰਘ ਬਾਠ ਨੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਚੱਕ, ਤਰਨਤਾਰਨ ਦੇ ਦਿਹਾਤੀ ਪ੍ਰਧਾਨ ਰਾਜਵੀਰ ਸਿੰਘ ਪੱਖੋਕੇ ਸਮੇਤ ਪੂਰੀ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਤੇ ਹਰਮੀਤ ਸਿੰਘ ਬਾਠਾਂ ਵਾਲੇ, ਜਸਬੀਰ ਸਿੰਘ ਸੁਜਾਨਪੁਰ ਸੀਨੀਅਰ ਮੀਤ ਪ੍ਰਧਾਨ ਮਾਝਾ ਜੋਨ, ਕਿਸ਼ਨ ਸਿੰਘ ਪੱਖੋਕੇ ਸੀਨੀਅਰ ਮੀਤ ਪ੍ਰਧਾਨ ਤਰਨਤਾਰਨ, ਹਰਪ੍ਰੀਤ ਸਿੰਘ ਦੇਊ, ਅਤੁਲ ਮਹਾਜਨ ਹਲਕਾ ਇੰਚਾਰਜ ਗੁਰਦਾਸਪੁਰ, ਗੁਰਪਾਲ ਸਿੰਘ, ਗੁਰਚਰਨ ਸਿੰਘ ਪੱਖੋਕੇ, ਗੁਰਪਾਲ ਸਿੰਘ, ਸ਼ੇਰ ਸਿੰਘ ਸੰਘਾ ਜਨਰਲ ਸਕੱਤਰ ਤਰਨਤਾਰਨ, ਰਾਜਿੰਦਰ ਕੁਮਾਰ, ਜਥੇਦਾਰ ਜਸਵਿੰਦਰ ਸਿੰਘ ਖਾਲਸਾ, ਜਗਦੀਪ ਸਿੰਘ ਕਾਲਾ ਸਰਪੰਚ, ਯੂਥ ਵਿੰਗ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ, ਜਤਿੰਦਰ ਪਾਲ ਸਿੰਘ ਸਲੂਜਾ, ਗੁਰਨੀਤ ਪਾਲ ਸਿੰਘ ਪਾਹਵਾ ਤੇ ਹੋਰ ਵੀ ਸ਼ਾਮਲ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply