ਮਰੀਜ਼ਾਂ ਦੀ ਜਾਂਚ, ਦਵਾਈਆਂ ਤੇ ਜ਼ਰੂਰੀ ਲੈਬ ਟੈਸਟ ਮੁਫਤ ਕੀਤੇ ਜਾਣਗੇ -ਸਿਵਲ ਸਰਜਨ
ਪਠਾਨਕੋਟ, 30 ਜਨਵਰੀ (ਪੰਜਾਬ ਪੋਸਟ ਬਿਊਰੋ) – ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ ਮੁੱਹਈਆ ਕਰਵਾਉਣ, ਸਿਹਤ ਸਕੀਮਾਂ ਅਤੇ ਸਿਹਤ ਸੇਵਾਵਾਂ ਬਾਰੇ ਜਾਗਰੂਕ
ਕਰਨ ਲਈ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਤੰਦਰੁਸਤ ਪੰਜਾਬ ਸਿਹਤ ਮੁੰਹਿਮ ਸ਼ੁਰੂ ਕੀਤੀ ਗਈ ਹੈ।ਜਿਸ ਤਹਿਤ ਦੋ ਜਾਗਰੂਕਤਾ ਵੈਨਾਂ ਆਪਣੇ ਰੂਟ ਪਲਾਨ ਮੁਤਾਬਿਕ ਜਿਲ੍ਹੇ ਦੇ ਸਾਰੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਚੰਗੀ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਗੀਆਂ। ਇਸ ਸੰਬਧੀ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਮਾਨਯੋਗ ਮੱੁਖ ਮੰਤਰੀ ਪੰਜਾਬ ਵਲੋਂ ਪੂਰੇ ਰਾਜ ਤੰਦਰੁਸਤ ਪੰਜਾਬ ਸਿਹਤ ਮੁੰਹਿਮ ਤਹਿਤ 70 ਜਾਗਰੂਕਤਾ ਆਈ.ਈ.ਸੀ ਪਬਲੀਸਿਟੀ ਵੈਨਾਂ ਚਲਾਈਆਂ ਗਈਆਂ ਹਨ ਜਿਨਾਂ੍ਹ ’ਚੋ 2 ਜਿਲਾ੍ਹ ਪਠਾਨਕੋਟ ਅੰਦਰ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਗੀਆਂ।ਇਨਾਂ ਵੈਨਾਂ ਵਿੱਚ ਲਗੇ ਪਬਲਿਕ ਐਡਰੈਸ ਸਿਸਟਮ ਰਾਹੀਂ ਲੋਕਾਂ ਨੂੰ ਸਿਹਤ ਸੰਭਾਲ ਬਾਰੇ ਜ਼ਰੂਰੀ ਸੰਦੇਸ਼ ਦਿੱਤੇ ਜਾਣਗੇ ਅਤੇ ਐਲ.ਈ.ਡੀ ਟੀ.ਵੀ ਰਾਹੀਂ ਵਿਸ਼ੇਸ਼ ਸਿਹਤ ਸਬੰਧੀ ਫਿਲਮਾਂ ਵੀ ਵਿਖਆਈਆਂ ਜਾਣਗੀਆਂ।ਇਸ ਤੋਂ ਇਲਾਵਾ ਸਿਹਤ ਮੁੱਦਿਆਂ ਤੇ ਮਾਹਿਰ ਡਾਕਟਰਾਂ ਨਾਲ ਚਰਚਾ ਵੀ ਕੀਤੀ ਜਾਵੇਗੀ ਤੇ ਆਈ.ਈ.ਸੀ ਪ੍ਰਿੰਟ ਮਟੀਰੀਅਲ, ਪੈਂਫਲੈਟ, ਪੋਸਟਰ ਆਦਿ ਵੀ ਵੰਡੇ ਜਾਣਗੇ।
ਉਨਾਂ ਦੱਸਿਆ ਕਿ ਪੂਰੇ ਇੱਕ ਮਹੀਨਾ ਚੱਲਣ ਵਾਲੀ ਤੰਦਰੁਸਤ ਪੰਜਾਬ ਸਿਹਤ ਮੁੰਹਿਮ ਦੌਰਾਨ ਸਪੈਸ਼ਲ ਮੈਡੀਕਲ ਕੈਂਪ ਜਿਨਾਂ ਵਿੱਚ ਡਾਕਟਰਾਂ ਵਲੋਂ ਮਰੀਜ਼ਾਂ ਦੀ ਸਿਹਤ ਜਾਂਚ, ਦਵਾਈਆਂ, ਕੰਜ਼ਿਉਮੇਬਲ ਅਤੇ ਜ਼ਰੂਰੀ ਲੈਬ ਟੈਸਟ ਮੁਫਤ ਕੀਤੇ ਜਾਣਗੇ।ਉਨਾਂ ਦੱਸਿਆ ਕਿ ਐਚ.ਬੀ, ਬੀ.ਪੀ, ਰੈਂਡਮ ਬਲੱਡ ਸ਼ੂਗਰ, ਬਲੱਡ ਸਲਾਇਡ ਫਾਰ ਐਮ.ਪੀ, ਅੱਖਾਂ ਦੀ ਰੋਸ਼ਨੀ ਵਰਗੇ ਮੁੱਢਲੇ ਟੈਸਟ ਮੌਕੇ `ਤੇ ਹੀ ਕੀਤੇ ਜਾਣਗੇ, ਵਧੇਰੇ ਇਲਾਜ ਦੀ ਜ਼ਰੂਰਤ ਲਈ ਮਰੀਜ਼ਾਂ ਨੂੰ ਨਜ਼ਦੀਕੀ ਸਿਹਤ ਸਰਕਾਰੀ ਕੇਂਦਰਾਂ ਵਿੱਚ ਰੈਫਰ ਕੀਤਾ ਜਾਵੇਗਾ ਅਤੇ ਨਾਲ ਨਾਲ ਫਾਲੋ-ਅਪ ਵੀ ਕੀਤਾ ਜਾਵੇਗਾ।ਸਿਹਤ ਕਰਮਚਾਰੀਆਂ ਵਲੋਂ ਲੋਕਾਂ ਨੂੰ ਸਿਹਤ ਸੰਭਾਲ, ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਮੁਫਤ ਸਕੀਮਾਂ/ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਸਰਕਾਰ ਵਲੋਂ ਲੋਕਾਂ ਤੱਕ ਪੰਹੁਚ ਕਰਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਹੈ ਜੋ ਕਿ ਨੈਸ਼ਨਲ ਹੈਲਥ ਮਿਸ਼ਨ ਅਤੇ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media