ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁਗ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਲੋਂ ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇ.ਐਨ.ਯੂ ਵਿੱਚ ਟੁਕੜੇ ਟੁਕੜੇ ਗੈਂਗ ਵਲੋਂ ਦੇਸ਼ ਵਿਰੋਧੀ ਨਾਅਰੇ ਲਗਾਉਣ ਵਾਲੇ 10 ਦੋਸ਼ੀਆਂ ਜਿੰਨਾਂ ਵਿੱਚ ਕੱਨਹੀਆ ਕੁਮਾਰ ਵੀ ਸ਼ਾਮਿਲ ਹਨ, ਦੇ ਖਿਲਾਫ ਦਿੱਲੀ ਪੁਲਿਸ ਦੀ ਚਾਰਜਸ਼ੀਟ ਨੂੰ ਮਨਜੁਰੀ ਦੇਣ ਵਿੱਚ ਕੀਤੀ ਜਾ ਰਹੀ ਗ਼ੈਰ-ਮਾਮੂਲੀ ਦੇਰੀ `ਤੇ ਫਟਕਾਰ ਲਗਾਉਂਦੇ ਹੋਏ 28 ਫਰਵਰੀ ਤੱਕ ਇਸ ਬਾਰੇ ਆਪਣਾ ਫ਼ੈਸਲਾ ਦੇਣ ਲਈ ਕਿਹਾ ਹੈ।।
ਤਰੁਣ ਚੁਗ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 4 ਸਾਲ ਦਾ ਸਿਆਸੀ ਜੀਵਨ ਅਰਾਜਕਤਾ ਫੈਲਾ ਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਦਾ ਹੈ।ਟੁਕੜੇ-ਟੁਕੜ ਗੈਂਗ ਨੇ ਜਦੋਂ ਜੇ.ਐਨ.ਯੂ ਦੇਸ਼ ਵਿਰੋਧੀ ਨਾਹਰੇ ਲਾਏ ਸਨ ਤਾਂ ਅਰਵਿੰਦ ਕੇਜਰੀਵਾਲ, ਰਾਹੁਲ ਗਾਂਧੀ, ਸੀਤਾਰਾਮ ਯੇਚੁਰੀ, ਆੰਨਦ ਸ਼ਰਮਾ ਆਦਿ ਜਿੰਮੇਵਾਰ ਨੇਤਾ ਕਨੱਈਆ ਕੁਮਾਰ ਦੇ ਸਾਥੀਆਂ ਦੇ ਹੱਕ `ਚ ਉੱਥੇ ਪਹੁਂਚ ਕੇ ਆਪਣੇ ਦੇਸ਼ ਵਿਰੋਧੀ ਵੋਟ ਬੈਂਕ ਨੂੰ ਮਜ਼ਬੁਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ।
ਚੁਗ ਨੇ ਕਿਹਾ ਦੀ ਉਸ ਸਮੇਂ ਇਹਨਾਂ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਤੋਂ ਮੰਗ ਕੀਤੀ ਸੀ ਕਿ ਜੇਕਰ ਸਬੁਤ ਹਨ, ਤਾਂ ਇਨ੍ਹਾਂ ਦੇ ਖਿਲਾਫ ਚਾਰਜਸ਼ੀਟ ਤਿਆਰ ਕਰੋ।ਦਿੱਲੀ ਪੁਲਿਸ ਨੇ ਕਾਫ਼ੀ ਮਿਹਨਤ ਕਰਕੇ ਕਨੱਈਆ ਕੁਮਾਰ ਦੇ ਟੁਕੜੇ ਟੁਕੜੇ ਗੈਂਗ ਦੇ ਮੈਂਭਰਾਂ ਵਿਰੁੱਧ ਪੁਖਤਾ ਸਬੁਤ ਇੱਕਠ ਕਰ ਕੇ ਦੇਸ਼ ਧ੍ਰੋਹ ਦੀ ਧਾਰਾ 124 ਅਤੇ 120 ਦੇ ਅਧੀਨ ਪਟਿਆਲਾ ਹਾਉਸ ਕੋਰਟ ਵਿੱਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ, ਜਿਸ ਵਿੱਚ ਮੌਕੇ ਦੇ ਗਵਾਹ, ਆਡੀਓ ਅਤੇ ਜੇ.ਐਨ.ਯੂ ਦੇ ਪ੍ਰਬੰਧਕਾਂ ਸਮੇਤ ਕਾਲ ਰਿਕਾਰਡਿਗ ਆਦਿ ਸ਼ਾਮਲ ਹਨ ।
ਚੁਗ ਨੇ ਕਿਹਾ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੁਲਿਸ ਦੀ ਚਾਰਜਸ਼ੀਟ ਨੂੰ ਮਨਜੂਰੀ ਨਾ ਦੇ ਕੇ ਟੁਕੜੇ ਟੁਕੜੇ ਗੈਂਗ ਦੀ ਮਦਦ ਕਰਣਾ ਚਾਹੁੰਦੇ ਹਨ।ਪਰ ਦੇਸ਼ ਦੀ ਜਨਤਾ ਜਾਗਰੂਕ ਹੈ, ਉਹ ਅਜਿਹੇ ਸਿਆਸੀ ਆਗੂਆਂ ਨੂੰ 2019 ਦੀਆਂ ਚੋਣਾਂ ਵਿੱਚ ਭਾਰੀ ਹਾਰ ਦੇ ਕੇ ਦੇਸ਼ ਵਿਰੋਧੀ ਤੱਤਾਂ ਦਾ ਸਮਰਥਨ ਕਰਨ ਦਾ ਬਦਲਾ ਜਰੂਰ ਲਵੇਗੀ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media