Wednesday, April 1, 2026

ਖਾਲਸਾ ਕਾਲਜ ਵੂਮੈਨ ਵਿਖੇ ਖੇਡ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ PUNJ1402201906ਗੁਰਪੁਰਬ ਨੂੰ ਸਮਰਪਿਤ ‘ਨਚਣੁ ਕੁਦਣੁ ਮਨ ਕਾ ਚਾਉ’ ਖੇਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਨਵੰਬਰ ਮਹੀਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਨਾਈ ਦੇਸ਼ ਭਰ ’ਚ ਮਨਾਈ ਜਾ ਰਹੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਉਲੀਕੇ ਪ੍ਰੋਗਰਾਮਾਂ ਦੀ ਲੜੀ ਤਹਿਤ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਖੇਡਾਂ ਦੀ ਸ਼ੁਰੂਆਤ ਪ੍ਰਮਾਤਮਾ ਨੂੰ ਯਾਦ ਕਰਦਿਆਂ ਸ਼ਬਦ ਨਾਲ ਕੀਤੀ ਗਈ।ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ’ਚ ਅਹਿਮ ਰੋਲ ਅਦਾ ਕਰਦੀਆਂ ਹਨ।ਖ਼ਾਲਸਾ ਮੈਨੇਜ਼ਮੈਂਟ ਦੁਆਰਾ ਲਏ ਗਏ ਫ਼ੈਸਲੇ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਹਰੇਕ ਵਿੱਦਿਅਕ ਸੰਸਥਾ ਵੱਲੋਂ ਸਮਾਗਮ ਆਰੰਭੇ ਜਾਣਗੇ।ਛੀਨਾ ਨੇ ਖੇਡਾਂ ’ਚ ਹਿੱਸਾ ਲੈਣ ਵਾਲਿਆਂ ਨੂੰ ਸ਼ੁਭਇੱਛਾਵਾਂ ਦਿੰਦਿਆਂ ਪੜ੍ਹਾਈ ਦੇ ਨਾਲ ਖੇਡਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਸਮਾਰੋਹ ’ਚ 993 ਦੇ ਕਾਲਜ ਮੈਂਬਰਾਂ ਨੂੰ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ‘ਬੀ ਦਾ ਵਾਈਸ ਆਫ਼ ਨਿਊ ਇੰਡੀਆ’ ਵਾਦ-ਵਿਵਾਦ ਮੁਕਾਬਲੇ ਦੀ ਸਟੇਟ ਲੈਵਲ ਦੀ ਜੇਤੂ ਰਹੀ ਐਨ.ਐਸ.ਐਸ ਦੀ ਵਿਦਿਆਰਥਣ ਸ਼ੈਲੀ ਮੰਨਨ ਨੂੰ ਡਾ. ਮਨਪ੍ਰੀਤ ਕੌਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
     ਵਰੁਣ ਬੱਲ ਨੇ ਚੰਗੀ ਸਿਹਤ ਲਈ ਯੋਗ-ਅਭਿਆਸ ਦੀ ਮਹੱਤਤਾ ਬਾਰੇ ਦੱਸਿਆ।ਕਾਲਜ ਦੇ ਅੰਤਰ ਵਿਭਾਗੀ ਮੁਕਾਬਲਿਆਂ ਦੌਰਾਨ ਸਟਾਪੂ, ਮਟਕਾ ਦੌੜ ਬੋਰੀ ਦੌੜ, ਨਿੰਬੂ-ਚਮਚ ਦੌੜ, ਰੱਸਾਕੱਸੀ, ਤਿੰਨ ਲੱਤ ਦੌੜ ਆਦਿ ਅਤੇ ਅਧਿਆਪਕਾਂ ਲਈ ਪੈਦਲ ਚਾਲ ਅਤੇ ਮਿਊਜ਼ਿਕ ਬਾਲ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਵਿਦਿਆਰਥਣਾਂ ਅਤੇ ਕਾਲਜ ਦੇ ਸਟਾਫ਼ ’ਚ ਉਤਸ਼ਾਹ ਦੇਖਣ ਨੂੰ ਮਿਲਿਆ।ਅਖ਼ੀਰ ’ਚ ਇਨਾਮ-ਵੰਡ ਸਮਾਰੋਹ ਮੌਕੇ ਵੱਖ-ਵੱਖ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ ਗਏ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply