ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ 28 ਕਰੋੜ ਰੁਪਏ ਦੀ ਲਾਗਤ ਨਾਲ ਤਲਵਾੜਾਂ ਜੱਟਾਂ-ਸਿੰਬਲੀ ਪੁੱਲ ਦਾ ਨਿਰਮਾਣ
ਕਰਵਾਇਆ ਜਾਵੇਗਾ।ਹਲਕਾ ਪਠਾਨਕੋਟ ਵਿਧਾਇਕ ਅਮਿਤ ਵਿਜ ਨੇ ਦੱਸਿਆ ਕਿ ਤਲਵਾੜਾਂ ਜੱਟਾਂ-ਸਿੰਬਲੀ ਪੁੱਲ ਦਾ ਨੀਂਹ ਪੱਥਰ 15 ਫਰਵਰੀ ਨੂੰ ਸੁਨੀਲ ਜਾਖੜ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ/ਪਠਾਨਕੋਟ ਸਵੇਰੇ 11:00 ਵਜੇ ਰੱਖਣਗੇ।ਉਨ੍ਹਾਂ ਦੱਸਆ ਕਿ ਤਲਵਾੜਾਂ ਜੱਟਾਂ-ਸਿੰਬਲੀ ਪੁੱਲ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਕੇ ਜੰਗੀ ਪੱਧਰ ’ਤੇ ਮਿਆਰੀ ਕੰਮ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।ਪਠਾਨਕੋਟ ਖੇਤਰ ਦੇ ਲੋਕਾਂ ਦੀ ਕਾਫ਼ੀ ਲੰਮੇ ਤੋਂ ਸਮੇਂ ਤੋਂ ਮੰਗ ਸੀ ਜ਼ੋ ਕਿ ਕੈਪਟਨ ਸਰਕਾਰ ਵਲੋਂ ਪੂਰੀ ਕਰਦੇ ਹੋਏ ਪੁਲ ਦਾ ਨਿਰਮਾਣ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ।ਇਸ ਪੁਲ ਦਾ ਨੀਂਹ ਪੱਥਰ ਸੁਨੀਲ ਜਾਖੜ ਸੰਸਦ ਮੈਂਬਰ ਵੱਲੋਂ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਜ਼ੋ ਵੀ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ, ਉਹ ਸਾਰੇ ਵਾਅਦੇ ਸਰਕਾਰ ਵੱਲੋਂ ਪੂਰੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਪੁਲ ਦੇ ਨਿਰਮਾਣ ਨਾਲ ਉਨਾਂ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ, ਜੋ ਪਹਿਲਾ 30 ਤੋਂ 40 ਕਿਲੋਮੀਟਰ ਸਫਰ ਕਰਕੇ ਦੂਸਰੇ ਪਾਸੇ ਖੇਤੀ ਕਰਨ ਲਈ ਆਉਂਦੇ ਜਾਂਦੇ ਸਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media