Wednesday, March 4, 2026

ਵਿਜੀਲੈਂਸ ਨੇ ਜਨਵਰੀ ਮਹੀਨੇ ਵੱਢੀ ਲੈਂਦੇ 15 ਕਰਮਚਾਰੀ ਤੇ 5 ਪੁਲਿਸ ਮੁਲਾਜ਼ਮ ਰੰਗੇ ਹੱਥੀਂ ਫੜੇ

BK Uppal ADGP IPSਚੰਡੀਗੜ੍ਹ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਜਨਵਰੀ ਮਹੀਨੇ ਵਿੱਚ ਰਿਸ਼ਵਤ ਲੈਣ ਦੇ 11 ਵੱਖ-ਵੱਖ ਤਰਾਂ ਦੇ ਕੇਸਾਂ ਵਿੱਚ 15 ਮੁਲਾਜ਼ਮ ਗ੍ਰਿਫਤਾਰ ਕੀਤੇ ਗਏ ਜਿੰਨਾਂ ਵਿੱਚ 5 ਪੁਲਿਸ ਮੁਲਾਜ਼ਮ ਅਤੇ ਮਾਲ ਵਿਭਾਗ ਦੇ 3 ਕਰਮਚਾਰੀ ਸ਼ਾਮਲ ਹਨ।
    ਇਸ ਖੁਲਾਸਾ ਕਰਦਿਆਂ ਚੀਫ ਡਾਇਰੈਕਟਰ-ਕਮ-ਏਡੀਜੀਪੀ ਵਿਜੀਲੈਂਸ ਬਿਊਰੋ ਪੰਜਾਬ ਬੀ.ਕੇ ਉੱਪਲ ਨੇ ਦੱਸਆ ਕਿ ਬਿਓਰੋ ਵੱਲੋਂ ਸਰਕਾਰੀ ਕਰਮਚਾਰੀਆਂ ਅਤੇ ਹੋਰ ਖੇਤਰਾਂ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੂਰੀ ਕੋਸ਼ਿਸ਼ ਜਾਰੀ ਹੈ ਇਸ ਦਿਸ਼ਾ ਵਿੱਚ ਚੌਕਸੀ ਅਧਿਕਾਰੀਆਂ ਨੇ ਇਹ ਯਕੀਨੀ ਬਣਾਇਆ ਕਿ ਦੋਸ਼ੀ ਵਿਅਕਤੀ ਸੂਬੇ ਦੀਆਂ ਅਦਾਲਤਾਂ ਵਿੱਚੋਂ ਸਜਾਵਾਂ ਤੋਂ ਬਚ ਨਾ ਸਕਣ।
    ਉਨਾਂ ਨੇ ਕਿਹਾ ਕਿ ਬਿਓਰੋ ਨੇ ਪਿਛਲੇ ਮਹੀਨੇ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵਿਚ 12 ਵਿਜੀਲੈਂਸ ਕੇਸਾਂ ਨਾਲ ਸਬੰਧਤ ਚਲਾਨ ਪੇਸ਼ ਕੀਤੇ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਸਬੰਧੀ ਇੱਕ ਕੇਸ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਇੱਕ ਵਿਜੀਲੈਂਸ ਜਾਂਚ ਵੀ ਦਰਜ ਕੀਤੀ ਗਈ ਹੈ।
    ਹੋਰ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਪਿਛਲੇ ਸਮਿਆਂ ਦੌਰਾਨ ਬਿਓਰੋ ਵੱਲੋਂ ਦਰਜ ਅਤੇ ਪੈਰਵੀ ਕੀਤੇ ਗਏ ਦੋ ਰਿਸ਼ਵਤਖੋਰੀ ਦੇ ਕੇਸਾਂ ਦਾ ਫੈਸਲਾ ਵਿਸ਼ੇਸ਼ ਅਦਾਲਤਾਂ ਨੇ ਕੀਤਾ ਹੈ ਜਿਸ ਵਿਚ 6 ਦੋਸ਼ੀਆਂ ਸਰਬਦਿਆਲ ਸਿੰਘ, ਪੀ.ਏ. ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਅਮਰੀਕ ਸਿੰਘ, ਦਲੀਪ ਸਿੰਘ, ਨਿੰਦਰ ਸਿੰਘ ਸਰਪੰਚ, ਮੋਹਿਤ ਸਰੀਨ ਅਤੇ ਮਨਿੰਦਰ ਸਿੰਘ ਦੋਵੇਂ ਬੈਂਕ ਕਰਮਚਾਰੀ, ਨੂੰ ਦੋਸ਼ੀ ਠਹਿਰਾਉਂਦਿਆਂ ਉਨਾਂ ਨੂੰ 6 ਸਾਲ ਤੋਂ 4 ਸਾਲ ਤੱਕ ਦੀ ਕੈਦ ਅਤੇ 2,30,000 ਰੁਪਏ ਤੋਂ ਲੈ ਕੇ 30,000 ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਵਧੀਕ ਸ਼ੈਸ਼ਨ ਜੱਜ ਅੰਮ੍ਰਿਤਸਰ ਦੁਆਰਾ ਸੁਣਾਈ ਗਈ ਹੈ।
    ਇਸੇ ਤਰਾਂ ਤਰਨ ਤਾਰਨ ਜ਼ਿਲੇੇ ਵਿਚ ਤਾਇਨਾਤ ਸੁਖਦੇਵ ਸਿੰਘ, ਪਟਵਾਰੀ ਨੂੰ ਵਧੀਕ ਸ਼ੈਸ਼ਨ ਅਦਾਲਤ  ਤਰਨ ਤਾਰਨ ਨੇ ਦੋਸ਼ੀ ਠਹਿਰਾਉਂਦਿਆਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 3 ਅਤੇ 4 ਸਾਲ ਦੀ ਕੈਦ ਦੀ ਸਜ਼ਾ ਅਤੇ 5,000 ਰੁਪਏ ਜੁਰਮਾਨਾ ਕੀਤਾ ਗਿਆ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply