ਜੰਡਿਆਲਾ ਗੁਰੂ, 18 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਰਕਾਰੀ ਐਲੀਮੈਂਟਰੀ ਸਕੂਲ ਨਿੱਜ਼ਰਪੁਰਾ ਬਲਾਕ ਜੰਡਿਆਲਾ ਗੁਰੂ ਵਿਖੇ ਸਕੂਲ ਦੇ

ਮਿਹਨਤੀ ਸਟਾਫ਼ ਮੈਡਮ ਲਖਬੀਰ ਕੌਰ, ਮਾਸਟਰ ਅਰਜਿੰਦਰ ਸਿੰਘ, ਮੈਡਮ ਨੀਰੂ ਬਾਲਾ, ਮੈਡਮ ਮਨਦੀਪ ਕੌਰ, ਮੈਡਮ ਅਮਨਜੋਤ ਕੌਰ ਦੇ ਉਤਸ਼ਾਹ ਸਦਕਾ ਪਿੰਡ ਦੇ ਐਨ.ਆਰ.ਆਈ ਸੱਜਣ ਕੁਲਵੰਤ ਸਿੰਘ ਸਪੁੱਤਰ ਸਾਧੂ ਸਿੰਘ, ਕੁਲਦੀਪ ਸਿੰਘ ਬੱਬੂ, ਹਰ ਸਿੰਘ ਨੰਬਰਦਾਰ ਵਲੋਂ ਸਕੂਲ ਨੂੰ ਦੋ ਕੰਪਿਊਟਰ ਅਤੇ ਪ੍ਰੀ ਪ੍ਰਾਇਮਰੀ ਜਮਾਤ ਲਈ ਡੈਕਸ ਦਾਨ ਕੀਤੇ ਗਏ।ਇਸ ਮੌਕੇ ਦਰਸ਼ਨ ਸਿੰਘ ਸਾਬਕਾ ਸਰਪੰਚ, ਆਂਗਣਵਾੜੀ ਵਰਕਰ ਸ੍ਰੀਮਤੀ ਰਘਬੀਰ ਕੌਰ, ਰੋਸ਼ਨਦੀਪ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਹਾਜਰ ਸਨ।
Punjab Post Daily Online Newspaper & Print Media