Friday, March 27, 2026

ਉਘੇ ਪੱਤਰਕਾਰ ਜਤਿੰਦਰ ਪੰਨੂ `ਹਰਭਜਨ ਹਲਵਾਰਵੀ ਪੁਰਸਕਾਰ` ਨਾਲ ਸਨਮਾਨਿਤ

ਲੁਧਿਆਣਾ/ਹਲਵਾਰਾ, 18 ਫਰਵਰੀ (ਪੰਜਾਬ ਪੋਸਟ – ਕੁਲਦੀਪ ਸਿੰਘ ਲੋਹਟ)  – ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਸਾਹਿਤ ਨੇ ਹੀ ਸਮਾਜ ਨੂੰ ਸਹੀ ਦਿਸ਼ਾ PPN1802201917ਨਿਰਦੇਸ਼ ਦੇਣਾ ਹੁੰਦਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਲੇਖਕ, ਪੱਤਰਕਾਰ, ਸੰਪਾਦਕ ਤੇ ਟਿੱਪਣੀਕਾਰ ਜਤਿੰਦਰ ਪਨੂੰ ਨੇ ਹਰਭਜਨ ਸਿੰਘ ਹਲਵਾਰਵੀ ਯਾਦਗਾਰੀ ਪੁਰਸਕਾਰ ਸਮਾਰੋਹ ਦੌਰਾਨ ਹਾਜ਼ਰ ਲੇਖਕਾਂ ਨੂੰ ਸਬੋਧਨ ਕਰਦਿਆਂ ਕਹੇ।ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਲੋਕ ਪੱਖੀ ਸਾਹਿਤ ਸਿਰਜਣਾ ਨੇ ਹੀ ਸਮਾਜਿਕ ਵਿਕਾਸ ਦੀ ਤੋਰ ਨੂੰ ਤੇਜ਼ ਕੀਤਾ ਹੈ।
ਦੱਸਣਯੋਗ ਹੈ ਕਿ ਜਤਿੰਦਰ ਪਨੂੰ ਰਤਨ ਸਿੰਘ ਯਾਦਗਾਰੀ ਟਰੱਸਟ ਹਲਵਾਰਾ ਵਲੋਂ ਸ੍ਰੀ ਗੁਰੂ ਰਾਮਦਾਸ ਕਾਲਜ ਹਲਵਾਰਾ ਵਿਖੇ ਪ੍ਰਵਾਸੀ ਪੰਜਾਬੀ ਲੇਖਕ ਦਲਬੀਰ ਹਲਵਾਰਵੀ ਦੇ ਯਤਨਾਂ ਸਦਕਾ ਸਤਿਕਾਰ ਸਹਿਤ ਪ੍ਰਦਾਨ ਕੀਤੇ ਜਾਣ ਵਾਲੇ ਹਰਭਜਨ ਹਲਵਾਰਵੀ ਪੁਰਸਕਾਰ ਹਾਸਿਲ ਕਰਨ ਲਈ ਉਚੇਚੇ ਤੌਰ `ਤੇ ਪਹੁੰਚੇ ਸਨ।ਪੰਨੂ ਨੇ ਸਮਾਜ ਵਿਚ ਘਟ ਰਹੀਆਂ ਨੈਤਿਕ ਕਦਰਾਂ-ਕੀਮਤਾਂ `ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨੁੱਖ ਆਪਣੇ ਫਰਜ਼ਾਂ ਨੂੰ ਤਿਲਾਂਜਲੀ ਦੇ ਕੇ ਵਿਚਾਰਧਾਰਿਕ ਤੌਰ `ਤੇ ਜਾਨਵਰਾਂ ਤੋਂ ਵੀ ਹੇਠਾਂ ਡਿੱਗ ਪਿਆ ਹੈ।ਉਹਨਾਂ ਮਨੁੱਖੀ ਜੀਵਨ ਵਿਚ ਆਈ ਉੱਥਲ ਪੁੱਥਲ ਦਾ ਅਧਿਐਨ ਕਰਦਿਆਂ ਕਿਹਾ ਕਿ ਬਹੁਤੇ ਜਾਨਵਰ ਅਜੋਕੇ ਮਨੁੱਖ ਨਾਲੋਂ ਵਧੇਰੇ ਅਨੁਸ਼ਾਸਨਿਕ ਜੀਵਨ ਸ਼ੈਲੀ ਦੇ ਧਾਰਨੀ ਹੋ ਚੁੱਕੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਹਰਭਜਨ ਹਲਵਾਰਵੀ ਨੇ ਵੱਖ-ਵੱਖ ਅਖਬਾਰਾਂ ਵਿਚ ਸੰਪਾਦਕ ਵਜੋਂ ਸੇਵਾਵਾਂ ਨਿਭਾਉਦਿਆਂ ਹਰ ਹਾਲਤ `ਚ ਲੋਕਪੱਖੀ ਸਾਹਿਤ ਨੂੰ ਕਦੇ ਨਹੀਂ ਵਿਸਾਰਿਆ, ਬਿਲਕੁੱਲ ਉਸੇ ਤਰ੍ਹਾਂ ਜਤਿੰਦਰ ਪਨੂੰ ਨੇ ਵੀ ਆਪਣੀ ਕਲਮ ਰਾਹੀਂ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਹੈ।ਉਹਨਾਂ ਪੰਨੂੰ ਨੂੰ ਲੋਕ ਹਿੱਤਾਂ ਦਾ ਪਹਿਰੇਦਾਰ ਕਹਿ ਕੇ ਵਡਿਆਇਆ।
 ਇਸ ਸਮਾਗਮ ਦੇ ਪ੍ਰਧਾਨ ਡਾ. ਐਸ.ਪੀ ਸਿੰਘ, ਮੁੱਖ ਮਹਿਮਾਨ ਸੁਰਜੀਤ ਸਿੰਘ ਭੱਟੀ, ਗੁਰਭਜਨ ਗਿੱਲ, ਗੋਪਾਲ ਸਿੰਘ ਬੁੱਟਰ, ਹਰਭਜਨ ਹਲਵਾਰੀ ਦੀ ਜੀਵਨ ਸਾਥਣ ਪ੍ਰੋਫੈਸਰ ਪ੍ਰਿਤਪਾਲ ਕੌਰ, ਨਵਤੇਜ ਹਲਵਾਰਵੀ, ਅਰਤਿੰਦਰ ਸੰਧੂ ਮੋਹਨ ਸਿੰਘ ਗਿੱਲ, ਤਰਲੋਚਨ ਸਿੰਘ ਗਰੇਵਾਲ, ਅਜੀਤ ਸਿੰਘ ਭੱਠਲ, ਆਦਿ ਨੇ ਜਤਿੰਦਰ ਪਨੂੰ ਨੂੰ ਹਰਭਜਨ ਹਲਵਾਰਵੀ ਪੁਰਸਕਾਰ ਮਿਲਣ `ਤੇ ਵਧਾਈ ਦਿੱਤੀ।
ਇਸ ਦੌਰਾਨ ਉਘੇ ਕਵੀਆਂ ਡਾ. ਅਮਨਦੀਪ ਸਿੰਘ ਟੱਲੇਵਾਲ, ਤਰਲੋਚਨ ਸਿੰਘ ਲੋਚੀ, ਹਰਵਿੰਦਰ ਗੁਲਾਵਾਸੀ, ਜਗਵਿੰਦਰ ਜੋਧਾ, ਬੂਟਾ ਸਿੰਘ ਚੌਹਾਨ, ਸ਼ਮਸ਼ੇਰ ਮੋਹੀ, ਸਤੀਸ਼ ਗੁਲਾਟੀ, ਹਰਬੰਸ ਮਾਲਵਾ, ਮਨਜਿੰਦਰ ਧਨੋਆ, ਪ੍ਰਿਤਪਾਲ ਹਲਵਾਰਵੀ, ਸਤਿੰਦਰਪਾਲ ਸਿੱਧਵਾਂ, ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।
ਇਸ ਮੌਕੇ ਸਰਬਜੀਤ ਸਿੰਘ ਭੱਟੀ, ਸੁਖਵਿੰਦਰ ਸਿੰਘ ਭੱਟੀ, ਕੁਲਦੀਪ ਸਿੰਘ ਲੋਹਟ, ਪਿੰਦਾ ਅਖਾੜਾ, ਕਮਲ ਬਰਮੀ ਤੇ ਮਾ. ਬੂਟਾ ਸਿੰਘ ਦੇਹੜਕਾ ਹਾਜ਼ਿਰ ਸਨ।ਗੁਰੂ ਰਾਮਦਾਸ ਕਾਲਜ ਹਲਵਾਰਾ ਦੇ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply