Wednesday, September 23, 2026

ਨਾਟਸ਼ਾਲਾ ਵਿਖੇ ਪੇਸ਼ ਕੀਤਾ ਨਾਟਕ `ਦਿਲ ਕਿਡਨੀ ਘੰਟੀ`

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਨੌਜਵਾਨ ਥਿਏਟਰ ਜਲੰਧਰ ਵਲੋਂ ਪੰਜਾਬ ਨਾਟਸ਼ਾਲਾ ਵਿਖੇ ਡਾ. ਅਕੁੰਰ ਸ਼ਰਮਾ ਲਿਖਤ ਅਤੇ PUNJ2002201913ਨਿਰਦੇਸ਼ਤ ਨਾਟਕ `ਦਿਲ, ਕਿਡਨੀ ਘੰਟੀ` ਦਾ ਮੰਚਨ ਕੀਤਾ ਗਿਆ।ਪੰਜਾਬੀ ਫਿਲਮ ਐਕਟਰੈਸ ਅਨੀਤਾ ਦੇਵਗਨ, ਐਕਟਰ ਹਰਦੀਪ ਗਿੱਲ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।
     ਨਾਟਕ ਦੀ ਕਹਾਣੀ `ਚ ਦਿਖਾਇਆ ਗਿਆ ਹੈ ਕਿ ਕਿਸੇ ਦਾ ਮੋਬਾਇਲ ਫੋਨ ਮਿਲਣ `ਤੇ ਉਸ ਨੂੰ ਵਾਪਸ ਕਰਨ ਦੀ ਬਜ਼ਾਏ ਜਦ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਕੀ ਘਟਨਾਕ੍ਰਮ ਵਾਪਰਦਾ ਹੈ।ਆਪਣੀ ਕਿਤਾਬ ਲਈ ਨਵੇਂ ਵਿਸ਼ੇ ਦੀ ਭਾਲ ਵਿੱਚ ਇੱਕ ਨੌਜਵਾਨ ਲੇਖਕ ਜਾਨਵੀ, ਬਿਲਕੁੱਲ ਇੰਜ ਹੀ ਇੱਕ ਅਨਜਾਣ ਵਿਅਕਤੀ ਦੇ ਮੋਬਾਇਲ ਫੋਨ ਦਾ ਇਸਤੇਮਾਲ ਕਰਦੀ ਹੈ।ਜਿਵੇਂ ਜਿਵੇਂ ਜਾਨਵੀ ਦੀ ਭੇਦਭਰੇ ਹਾਲਾਤ `ਚ ਮੁਸ਼ਕਲਾਂ ਨਾਲ ਭਰੀ ਕਹਾਣੀ ਅੱੱਗੇ ਵੱਧਦੀ ਹੈ, ਤਾਂ ਪਤਾ ਲਗਦਾ ਹੈ ਕਿ ਮੋਬਾਇਲ ਫੋਨ ਦਾ ਮਨੁੱਖੀ ਜੀਵਨ ਅਤੇ ਲੋਕਾਂ ਦੇ ਆਪਸੀ ਸਬੰਧਾਂ `ਤੇ ਕਿਵੇਂ ਮਾੜਾ ਅਸਰ ਪੈਂਦਾ ਹੈ।ਜਾਨਵੀ ਇੱਕ ਖਤਰਨਾਕ ਸਾਜਿਸ਼ `ਚ ਫਸ ਜਾਂਦੀ ਹੈ।ਨਾਟਕ ਦੀ ਪਾਤਰ ਕੀ ਇਸ ਤੋਂ ਬਚੇਗੀ ਅਤੇ ਉਸ ਦੀ ਜਿੰਦਗੀ ਮੁੜ ਕਿਵੇ ਪੱਟੜੀ `ਤੇ ਆਵੇਗੀ ਅਜਿਹੇ ਕਈ ਸਵਾਲ ਛੱਡਦਾ ਨਾਟਕ ਅੰਤਿਮ ਪੜਾਅ `ਤੇ ਪੁੱਜਦਾ ਹੈ।  
 ਨਾਟਕ ਵਿੱਚ ਅਜੇ, ਡਾ. ਅੰਕੁਰ ਸ਼ਰਮਾ, ਠਾਕੁਰ, ਵਿਸ਼ੇਸ਼ ਅਰੋੜਾ, ਸ਼ਾਇਨਾ ਬੱਟਾ, ਨਿਧੀ ਚੁਗ, ਨੈਨਾ ਆਦਿ   ਕਲਾਕਾਰਾਂ ਨੇ ਹਿੱਸਾ ਲ਼ਿਆ। ਮਿਊਜਿਕ ਅਭੀਸ਼ੇਕ ਦਾ ਅਤੇ ਰੋਸ਼ਨੀ `ਤੇ ਰਿਸ਼ੀ ਚੀਮਾ ਤੇ ਜੀਵਨ ਸਿੰਘ ਸਨ।ਅੰਤ `ਚ ਨਾਟਸ਼ਾਲਾ ਸੰਸਥਾ ਵਲੋਂ ਸਾਰੇ ਕਲਾਕਾਰਾਂ ਨੂੰ ਸੰਸਥਾ ਦੇ ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਨੇ  ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply