ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਭਾਰਤ ਦੀ ਪ੍ਰਮੁੱਖ ਵਿਦਿਅਕ ਸੰਸਥਾ ਸੀ.ਬੀ.ਐਸ.ਈ ਦੇ ਉਚ ਅਧਿਕਾਰੀ ਅਤੇ ਅਹੁੱਦੇਦਾਰਾਂ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਪਹੁੰਚੇ।ਪ੍ਰਿੰਸੀਪਲ/ ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਸੀ.ਬੀ.ਐਸ.ਈ ਨਵੀਂ ਦਿੱਲੀ ਦੇ ਡਾਇਰੈਕਟਰ ਮਨੋਜ ਸ਼੍ਰੀਵਾਸਤਵ, ਸੀ.ਬੀ.ਐਸ.ਈ ਦੇ ਰਿਜ਼ਨਲ ਅਫਸਰ (ਚੰਡੀਗੜ੍ਹ) ਸ੍ਰੀਮਤੀ ਐਸ.ਧਾਰਿਨੀ ਅਰੁਣ, ਸੀ.ਬੀ.ਐਸ.ਈ ਨਵੀਂ ਦਿੱਲੀ ਦੇ ਡਿਪਟੀ ਸਕੱਤਰ ਆਰ.ਪੀ ਸਿੰਘ ਅਤੇ ਸੀ.ਬੀ.ਐਸ.ਈ ਚੰਡੀਗੜ੍ਹ ਦੇ ਡਿਪਟੀ ਸਕੱਤਰ ਵਿਕਾਸ ਅਰੋੜਾ ਆਦਿ ਨੂੰ ਸਕੂਲ ਦੇ ਇਤਿਹਾਸ, ਵਿਦਿਅਕ ਗਤੀਵਿਧੀਆਂ ਅਤੇ ਵੱਖ-ਵੱਖ ਖੇਤਰਾਂ `ਚ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ।ਸਕੂਲ ਦੇ ਸੰਗੀਤ ਅਧਿਆਪਕਾਂ ਵਲੋਂ ਪੰਜਾਬੀ ਲੋਕ ਗੀਤ ‘ਛੱਲਾ’ ਰਾਹੀਂ ਪੰਜਾਬੀ ਸਭਿਆਚਾਰ ਦੀ ਇਕ ਝਲਕ ਪੇਸ਼ ਕੀਤੀ ਗਈ।ਮਹਿਮਾਨਾਂ ਵੱਲੋਂ ਸਕੂਲ ਦੀ ਸਥਾਪਨਾ ਦੇ 50 ਸਾਲਾਂ ਨੂੰ ਸਮਰਪਿਤ ‘ਸੋਵੀਨਾਰ’ ਰੀਲੀਜ਼ ਕੀਤਾ ਗਿਆ।
ਸੀ.ਬੀ.ਐਸ.ਈ ਡਾਇਰੈਕਟਰ ਮਨੋਜ ਸ਼੍ਰੀਵਾਸਤਵ ਨੇ ਸਕੂਲ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਉੱਚ ਪ੍ਰਾਪਤੀਆਂ ਲਈ ਸਕੂਲ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਅਤੇ ਸਟਾਫ ਨੂੰ ਵਧਾਈ ਦਿੱਤੀ।ਸ੍ਰੀਮਤੀ ਐਸ.ਧਾਰਿਨੀ ਅਰੁਣ ਨੇ ਵੀ ਸਕੂਲ ਵਿੱਚ ਉਪਲੱਬਧ ਆਧੁਨਿਕ ਸਹੂਲਤਾਂ ਦੀ ਸ਼ਲਾਘਾ ਕੀਤੀ।ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਅਤੇ ਪ੍ਰਿੰਸੀਪਲ/ ਡਾਇਰੈਕਟਰ ਡਾ. ਧਰਮਵੀਰ ਸਿੰਘ ਵੱਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਆ ਗਿਆ।
… . . ਵਾਈਸ ਪ੍ਰਿੰਸੀਪਲ ਸ੍ਰੀਮਤੀ ਰੇਣੂ ਅਹੂਜਾ ਨੇ ਸਾਰਿਆਂ ਦਾ ਧੰਨਵਾਦ ਕੀਤਾ।ਪ੍ਰੋਗਰਾਮ ਵਿੱਚ ਸ੍ਰੀਮਤੀ ਅਨੀਤਾ ਭੱਲਾ ਪ੍ਰਿੰਸੀਪਲ ਐਸ.ਐਲ ਭਵਨਜ਼ ਸਕੂਲ, ਸ੍ਰੀਮਤੀ ਵਿਨੋਦਿਤਾ ਸਾਂਖਿਆਨ ਪਿ੍ਰੰਸੀਪਲ ਰਾਮ ਆਸ਼ਰਮ ਸਕੂਲ, ਸ੍ਰੀਮਤੀ ਉਰਮਿੰਦਰ ਕੌਰ ਪਿ੍ਰੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਝਬਾਲ, ਮੁੱਖ ਅਧਿਆਪਕਾ ਸ੍ਰੀਮਤੀ ਕਵਲਪ੍ਰੀਤ ਕੌਰ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media