ਭੀਖੀ/ ਮਾਨਸਾ, 1 ਮਾਰਚ (ਪੰਜਾਬ ਪੋਸਟ – ਕਮਲ ਜਿੰਦਲ) – ਸਬ ਡਵੀਜ਼ਨ ਸਰਦੂਲਗੜ੍ਹ ਦੇ ਪੰਜ ਪਿੰਡਾਂ ਭੂੰਦੜ, ਝੰਡਾ ਖੁਰਦ, ਸਰਦੂਲੇਵਾਲਾ, ਟਿੱਬੀ ਹਰੀ
ਸਿੰਘ ਅਤੇ ਜਟਾਣਾ ਕਲਾਂ ਵਿਖੇ ਸਮਾਰਟ ਕਲਾਸ ਰੂਮਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਪ੍ਰੋਜੈਕਟ, ਲੈਪਟਾਪ ਅਤੇ ਪ੍ਰਣਾਲੀ ਨਾਲ ਸਬੰਧਤ ਹੋਰ ਮਟੀਰੀਅਲ ਸਕੂਲਾਂ ਨੂੰ ਮੁਹੱਈਆ ਕਰਵਾਇਆ ਗਿਆ।
ਇਹ ਮੁਹਿੰਮ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਵਲੋਂ ਐਨ.ਆਰ.ਆਈ ਸੁੱਖੀ ਚਹਿਲ, ਨਿਰਮਲ ਸਿੰਘ ਬਰਾੜ, ਹੈਰੀ ਸੰਧੂ ਨੂੰ ਪ੍ਰੇਰਿਤ ਕਰਕੇ ਇਹਨਾਂ ਸਕੂਲਾਂ ਨੂੰ ਮਹੁੱਈਆ ਕਰਵਾਇਆ ਗਿਆ।ਹਲਕਾ ਸਰਦੂਲਗੜ੍ਹ ਦੇ ਐਮ.ਐਲ.ਏ ਦਿਲਰਾਜ ਸਿੰਘ ਭੂੰਦੜ ਨੇ ਇਹਨਾਂ ਸਕੂਲਾਂ ਦੇ ਸਮਾਰਟ ਕਲਾਸ ਰੂਮਾਂ ਦਾ ਉਦਘਾਟਨ ਕਰਦੇ ਹੋਏ ਜਿਥੇ ਇਹਨਾਂ ਐਨ.ਆਰ.ਆਈ ਦਾ ਵਿਸ਼ੇਸ਼ ਧੰਨਵਾਦ ਕੀਤਾ, ਉੱਥੇ ਉਨਾਂ ਨੇ ਇਹਨਾਂ ਸਕੂਲਾਂ ਦੇ ਮੁਖੀਆਂ ਨੂੰ ਵੀ ਵਿਸ਼ੇਸ਼ ਵਧਾਈ ਦਿੱਤੀ ਅਤੇ ਉਹਨਾਂ ਕਿਹਾ ਕਿ ਇਸ ਸਮਾਰਟ ਸਕੂਲਾਂ ਦੀ ਮੁਹਿੰਮ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਸਰਦੂਲਗੜ੍ਹ ਹਲਕੇ ਦੇ ਸਾਰੇ ਸਕੂਲਾਂ ਨੂੰ ਸਮਾਰਟ ਕਲਾਸ ਰੂਮ ਮਹੁੱਈਆ ਕਰਵਾਏ ਜਾਣਗੇ ਅਤੇ ਇਸ ਮੌਕੇ ਝੰਡਾ ਖੁਰਦ ਅਤੇ ਸਰਦੂਲੇਵਾਲਾ ਸਕੂਲਾਂ ਨੂੰ ਬੈਂਚ ਦੇਣ ਦਾ ਵੀ ਐੈਲਾਨ ਕੀਤਾ।ਉਨਾਂ ਸਕੂਲ ਮੁੱਖੀਆਂ ਅਤੇ ਪੰਚਾਇਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੈ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media