Sunday, July 26, 2026

2 ਰੋਜ਼ਾ ਚੌਥੇ ਖ਼ਾਲਸਾ ਕਾਲਜ ਯੂਥ ਫੈਸਟੀਵਲ-2019 ਦਾ ਹੋਇਆ ਸ਼ਾਨਦਾਰ ਆਗਾਜ਼

ਵਿਦਿਆਰਥੀਆਂ ਦੀ ਕਲਾ ਨੂੰ ਉਭਾਰਣ ਲਈ ਯੂਥ ਫੈਸਟੀਵਲ ਵਧੀਆ ਪਲੇਟਫ਼ਾਰਮ- ਛੀਨਾ

PPN0103201940 ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ 2 ਮਾਰਚ ਤੱਕ ਚੱਲਣ ਵਾਲੇ 2 ਰੋਜ਼ਾ ‘ਚੌਥੇ ਖ਼ਾਲਸਾ ਕਾਲਜਜ਼ ਯੂਥ ਫੈਸਟੀਵਲ-2019’ ਦਾ ਸ਼ਾਨਦਾਰ ਅਗਾਜ਼ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਆਪਣੇ ਭਾਸ਼ਣ ’ਚ ਕਿਹਾ ਕਿ ਇਹ ਯੂਥ ਫ਼ੈਸਟੀਵਲ ਵਿਦਿਆਰਥੀਆਂ ਦੀ ਕਲਾ ਉਭਾਰਣ ਲਈ ਇਕ ਬਹੁਤ ਵਧੀਆ ਪਲੇਟਫ਼ਾਰਮ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਲਾ ਤੇ ਨਾਲ ਵਿੱਦਿਅਕ ਪੱਖੋਂ ਪਕੜ੍ਹ ਮਜ਼ਬੂਤ ਰੱਖਣ ਲਈ ਉਤਸ਼ਾਹਿਤ ਕੀਤਾ।
    ਫੈਸਟੀਵਲ ਦੀ ਸ਼ੁਰੂਆਤ ਤੋਂ ਪਹਿਲਾਂ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਅੱਜ ਅਗਾਜ਼ ਹੋਏ 2 ਰੋਜ਼ਾ ਯੂਥ ਫ਼ੈਸਟੀਵਲ-2019 ’ਚ ਖ਼ਾਲਸਾ ਕਾਲਜ ਮੈਨੇਜ਼ਮੈਂਟ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਅਤੇ ਖ਼ਾਲਸਾ ਕਾਲਜ ਆਫ਼ ਬਿਜਨੈਸ਼ ਸਟੱਡੀ ਐਂਡ ਟੈਕਨਾਲੋਜੀ, ਮੋਹਾਲੀ ਸਮੇਤ 13 ਕਾਲਜਾਂ ਤੋਂ ਸੈਂਕੜੇ ਵਿਦਿਆਰਥੀ ਬੜੇ ਜੋਸ਼ੋ-ਖਰੋਸ਼ ਨਾਲ ਹਿੱਸਾ ਲੈ ਰਹੇ ਹਨ।ਅੱਜ ਅਗਾਜ਼ ਦੇ ਪਹਿਲੇ ਦਿਨ ਮੌਕੇ ਸ਼ਬਦ ਗਾਇਨ, ਕਵੀਸ਼ਰੀ, ਗੀਤ-ਗਜ਼ਲ, ਫ਼ੋਕ ਸਾਂਗ, ਫ਼ੈਂਸੀ ਡਰੈੱਸ, ਮਮਿਕਰੀ, ਮੋਨੋ ਐਕਟਿੰਗ, ਸਕਿੱਟ, ਡੀਬੇਟ, ਪੇਟਿੰਗ, ਪੋਸਟਰ ਮੇਕਿੰਗ, ਕਾਰਟੂਨਿੰਗ, ਮਾਡਲਿੰਗ, ਮਹਿੰਦੀ, ਰੰਗੋਲੀ, ਫ਼ੁਲਕਾਰੀ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਗਏ। PPN0103201941

ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਕਾਬਲੀਅਤ ਨੂੰ ਨੌਂ-ਬਰ-ਨੌਂ ਰੱਖਣ ਲਈ ਖ਼ਾਲਸਾ ਕਾਲਜਜ਼ ਮੈਨੇਜ਼ਮੈਂਟ ਦੁਆਰਾ ਕੀਤੇ ਗਏ ਐਲਾਨ ਮੁਤਾਬਕ ਵਿੱਦਿਅਕ ਢਾਂਚੇ ਦੀ ਮਜ਼ਬੂਤੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਹਰੇਕ ਸਾਲ ਯੂਥ ਫੈਸਟੀਵਲਾਂ ਤੇ ਹੋਰਨਾਂ ਸਮਾਗਮਾਂ ਦਾ ਆਯੋਜਨ ਸਮੇਂ-ਸਮੇਂ ਕੀਤਾ ਜਾਂਦਾ ਹੈ।ਕਿਉਂਕਿ ਵਿਦਿਆਰਥੀ ਜੀਵਨ ’ਚ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਹੀ ਅਜਿਹੇ ਜਰੀਆ ਹਨ ਜੋ ਇਕ ਅਜਿਹਾ ਮੰਚ ਪ੍ਰਦਾਨ ਕਰਦੇ ਹੈ, ਜਿਸ ਨਾਲ ਉਹ ਜ਼ਿੰਦਗੀ ਦਾ ਨਿਰਨਾਇਕ ਫੈਸਲਾ ਲੈਣ ਦੇ ਕਾਬਿਲ ਹੁੰਦੇ ਹਨ।
 
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਮੈਨੇਜ਼ਮੈਂਟ ਦੁਆਰਾ ਹਰ ਸਾਲ ਉਲੀਕੇ ਗਏ ‘ਯੂਥ ਫੈਸਟੀਵਲ’ ਦੇ ਇਸ ਚੌਥੇ ਪ੍ਰੋਗਰਾਮ ਸਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਇਕ ਉੱਚ ਮੰਚ ਮੁਹੱਈਆ ਹੋਇਆ ਹੈ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਦੀ ਕਲਾ ਦਾ ਤਜ਼ਰਬਾ ਵਧੇਗਾ ਅਤੇ ਆਪਣੀਆਂ ਖਾਮੀਆਂ ਤੋਂ ਸੇਧ ਲੈਂਦੇ ਹੋਏ ਆਪਣੇ-ਆਪ ਨੂੰ ਪ੍ਰਫ਼ੈਕਟ ਸਾਬਤ ਕਰਨ ਲਈ ਜਦੋਂ-ਜਹਿਦ ਕਰ ਸਕਣਗੇ।ਉਨ੍ਹਾਂ ਹਾਜ਼ਰ ਮਹਿਮਾਨਾਂ ਜਿਨ੍ਹਾਂ ’ਚ ਕੌਂਸਲ ਦੇ ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ, ਸਰਦੂਲ ਸਿੰਘ ਮੰਨਨ, ਅਜ਼ਮੇਰ ਸਿੰਘ ਹੇਰ, ਹਰਮਿੰਦਰ ਸਿੰਘ ਫਰੀਡਮ, ਪ੍ਰਿੰਸੀਪਲ ਜਗਦੀਸ਼ ਸਿੰਘ ਤੇ ਹੋਰਨਾਂ ਸਖਸ਼ੀਅਤਾਂ ਦਾ ਸਵਾਗਤ ਕਰਦਿਆਂ ਜੀ ਆਇਆ।
 
ਫੈਸਟੀਵਲ ਦੌਰਾਨ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਪ੍ਰਿੰਸੀਪਲ ਡਾ. ਆਰ. ਕੇ. ਧਵਨ, ਖ਼ਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪ੍ਰਿੰਸੀਪਲ ਡਾ. ਮੰਜ਼ੂ ਬਾਲਾ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਆਦਿ ਮੈਨੇਜ਼ਮੈਟ ਵੱਲੋਂ ਉਲੀਕੇ ਪ੍ਰੋਗਰਾਮ ਦਾ ਸ਼ਲਾਘਾ ਕਰਦਿਆਂ ਲਏ ਫੈਸਲੇ ਦਾ ਸਵਾਗਤ ਕੀਤਾ। ਪ੍ਰੋਗਰਾਮ ’ਚ ਜੱਜ ਸਾਹਿਬਾਨ ਦੀ ਭੂਮਿਕਾ ਡਾ. ਰਵਜੋਤ ਕੌਰ, ਸ੍ਰੀਮਤੀ ਸਤਿੰਦਰ ਪੁਖਰਾਜ, ਡਾ. ਸ਼ਿਵਾਨੀ, ਅਤੁਲ ਮਹਿਰਾ, ਕੁਲਵੰਤ ਸਿੰਘ, ਸੁਖਪਾਲ ਸਿੰਘ, ਡਾ. ਪਰਮਜੀਤ ਕੌਰ, ਡਾ. ਰਿੰਪਲ, ਸ਼ਰਦ ਮਨੋਚਾ, ਵਿਜੈ ਸ਼ਰਮਾ, ਰਾਹੁਲ, ਮੀਨੂੰ ਸ਼ਰਮਾ, ਜੋਬਨਪ੍ਰੀਤ ਕੌਰ, ਡਾ. ਰਿੰਪੀ ਅਗਰਵਾਲ, ਨਰਿੰਦਰ ਸਿੰਘ ਕੋਮਲ, ਸ੍ਰੀਮਤੀ ਲਤਿਕਾ ਆਦਿ ਵੱਲੋਂ ਨਿਭਾਈ ਗਈ।
 
ਯੁਵਕ ਮੇਲੇ ’ਚ ਖ਼ਾਲਸਾ ਕਾਲਜ, ਖਾਲਸਾ ਕਾਲਜ ਆਫ਼ ਐਜੂਕੇਸ਼ਨ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਖਾਲਸਾ ਕਾਲਜ ਚਵਿੰਡਾ ਦੇਵੀ, ਖਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ, ਖ਼ਾਲਸਾ ਕਾਲਜ ਆਫ਼ ਲਾਅ, ਖਾਲਸਾ ਕਾਲਜ ਆਫ਼ ਇੰਜੀ. ਐਂਡ ਟੈਕਨੋਲੋਜੀ, ਖਾਲਸਾ ਕਾਲਜ ਆਫ਼ ਨਰਸਿੰਗ, ਖਾਲਸਾ ਕਾਲਜ ਆਫ਼ ਫਾਰਮੇਸੀ, ਖ਼ਾਲਸਾ ਕਾਲਜ ਫ਼ਿਜੀਕਲ ਐਜ਼ੂਕੇਸ਼ਨ, ਹੇਰ ਅਤੇ ਖਾਲਸਾ ਕਾਲਜ ਆਫ਼ ਵੈਟਨਰੀ ਅਤੇ ਐਨੀਮਲ ਸਾਇੰਸਜ ਆਦਿ ਨੇ ਭਾਗ ਲਿਆ। ਫੈਸਟੀਵਲ ਸਬੰਧੀ ਵਿਦਿਆਰਥੀਆਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਕਰਕੇ ਕਾਲਜ ਦੇ ਵਿਹੜਾ ਦਿਲਕਸ਼ ਨਜ਼ਰੀ ਆ ਰਿਹਾ ਹੈ।ਪ੍ਰੋਗਰਾਮ ਦੌਰਾਨ ਉਕਤ ਸਮੂਹ ਕਾਲਜਾਂ ਦੇ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply