Thursday, March 5, 2026

ਸ਼ਿਵਾਲਾ ਗੰਗਾ ਰਾਮ ਮੰਦਿਰ ਦੇ ਚੈਰੀਟੇਬਲ ਹਸਪਤਾਲ ਦੇ ਲਈ ਦਿੱਤਾ 10 ਲੱਖ ਦਾ ਚੈਂਕ – ਸੋਨੀ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਹਾਂਸ਼ਿਵਰਾਤਰੀ ਮੌਕੇ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ਿਵਾਲਾ ਗੰਗਾ ਰਾਮ ਮੰਦਿਰ ਬਾਜ਼ਾਰ PUNJ0603201901ਸਿਰਕੀ ਬੰਦਾ ਵਿਖੇ ਮੱਥਾ ਟੇਕਿਆ ਅਤੇ ਸ਼ਹਿਰ ਵਾਸੀਆਂ ਨੂੰ ਮਹਾਂਸ਼ਿਵਰਾਤਰੀ ਦੀ ਵਧਾਈ ਦਿੱਤੀ।ਸੋਨੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਧਾਰਮਿਕ ਤਿਓਹਾਰ ਮਨਾਉਣੇ ਚਾਹੀਦੇ ਹਨ ਜਿਸ ਨਾਲ ਸਮਾਜ ਵਿੱਚ ਏਕਤਾ ਦਾ ਪ੍ਰਸਾਰ ਹੁੰਦਾ ਹੈ।
     ਸੋਨੀ ਨੇ ਦੱਸਿਆ ਕਿ ਸ਼ਿਵਾਲਾ ਗੰਗਾ ਰਾਮ ਮੰਦਿਰ ਵੱਲੋਂ ਗਰੀਬ ਲੋਕਾਂ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ ਜਾਂਦੇ ਹਨ।ਇਸ ਮੰਦਿਰ ਵੱਲੋਂ ਇਕ ਚੈਰੀਟੇਬਲ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਗਰੀਬ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।ਸੋਨੀ ਨੇ ਚੈਰੀਟੇਬਲ ਹਸਪਤਾਲ ਦੇ ਨਿਰਮਾਣ ਲਈ 10 ਲੱਖ ਰੁਪਏ ਦਾ ਚੈਕ ਵੀ ਮੰਦਿਰ ਕਮੇਟੀ ਨੂੰ ਦਿੱਤਾ।
     ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਮਹੇਸ਼ ਖੰਨਾ, ਇੰਦਰ ਖੰਨਾ, ਰਾਜੀਵ ਸੋਨੀ, ਅਰੁਣ ਕਪੂਰ, ਅਤੁਲ ਜੇਤਲੀ, ਮੰਦਿਰ ਦੇ ਪ੍ਰਧਾਨ ਵਿਸ਼ਵਾ ਨਾਥ ਕੱਕੜ, ਦੀਨ ਦਿਆਲ, ਕਮਲ ਨਈਅਰ, ਅਮਿਤ ਮਹਿਰਾ, ਵਿਕਰਮ ਕਪੂਰ, ਵਿਪਨ ਰਾਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply