Wednesday, March 4, 2026

“ਗੁਰੂ ਨਾਨਕ ਬਾਣੀ ਦਾ ਗਿਆਨ ਸ਼ਾਸਤਰ” ਵਿਸ਼ੇ `ਤੇ ਸੈਮੀਨਰ 12 ਨੂੰ

ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ Gndu1ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ “ਗੁਰੂ ਨਾਨਕ ਬਾਣੀ ਦਾ ਗਿਆਨ ਸ਼ਾਸਤਰ” ਵਿਸ਼ੇ `ਤੇ 12 ਮਾਰਚ 2019 (ਮੰਗਲਵਾਰ) ਨੂੰ ਸਵੇਰੇ 10.00 ਵਜੇ ਕਾਨਫ਼ਰੰਸ ਹਾਲ, ਗੁਰੂ ਨਾਨਕ ਭਵਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਕਰਨਗੇ।ਕੁੰਜੀਵਤ ਭਾਸ਼ਣ ਡਾ. ਕਪਿਲ ਕਪੂਰ ਚੇਅਰਮੈਨ, ਆਲ ਇੰਡੀਆ ਇੰਸਟੀਚਿਊਟ ਆਫ਼ ਅੱਡਵਾਂਸ ਸਟੱਡੀਜ਼, ਸ਼ਿਮਲਾ ਕਰਨਗੇ ਅਤੇ ਮੁੱਖ ਮਹਿਮਾਨ ਪਦਮਸ਼੍ਰੀ ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਹੋਣਗੇ।ਪਦਮਸ਼੍ਰੀ ਹੰਸ ਰਾਜ ਹੰਸ ਰਾਜ ਗਾਇਕ ਪੰਜਾਬ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਣਗੇ।ਸੈਮੀਨਾਰ ਦੀ ਸ਼ੁਰੂਆਤ ਯੂਨੀਵਰਸਿਟੀ ਕੁਲ ਗੀਤ ਦਾ ਗਾਇਨ ਕਰਕੇ ਕੀਤੀ ਜਾਵੇਗੀ। ਸੈਮੀਨਾਰ ਦੇ ਦੋ ਅਕਾਦਮਿਕ ਸੈਸ਼ਨਾਂ ਵਿਚ ਵੱਖ-ਵੱਖ ਵਿਦਵਾਨਾਂ ਵੱਲੋਂ ਖੋਜ-ਪੱਤਰ ਪੇਸ਼ ਕੀਤੇ ਜਾਣਗੇ।ਇਹ ਸੈਮੀਨਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਇਸ ਲਈ ਸ਼ਾਮ ਦੇ ਸੈਸ਼ਨ ‘ਗੁਰੂ ਨਾਨਕ ਬਾਣੀ ਦਾ ਸੰਗੀਤ ਸ਼ਾਸਤਰ : ਗਾਇਨ ਅਤੇ ਚਿੰਤਨ’ ਵਿੱਚ ਭਾਈ ਬਲਦੀਪ ਸਿੰਘ ਵਲੋਂ ਗੁਰੂ ਨਾਨਕ ਬਾਣੀ ਦੇ ਸੰਗੀਤ ਪ੍ਰਬੰਧ ਸੰਬੰਧੀ ਗਿਆਨਮੂਲਕ ਚਰਚਾ ਅਤੇ ਬਾਣੀ ਦਾ ਗਾਇਨ ਕੀਤਾ ਜਾਵੇਗਾ।
 

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply