ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵੱਲੋਂ ਸਥਾਨਕ ਗੁਰੂ ਨਾਨਕ ਭਵਨ ਵਿਖੇ 13 ਮਾਰਚ ਨੂੰ
ਹੋ ਰਹੇ ਜਨਰਲ ਇਜਲਾਸ ਸਬੰਧੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅਖੰਡ ਪਾਠ ਪ੍ਰਾਰੰਭ ਕੀਤੇ ਗਏ, ਜਿਸ ਦੇ ਭੋਗ 12 ਮਾਰਚ ਸਵੇਰੇ 9:00 ਵਜੇ ਪਾਏ ਜਾਣਗੇ।
ਫੈਡਰੇਸ਼ਨ ਦੇ ਐਕਟਿੰਗ ਪ੍ਰਧਾਨ ਭਾਈ ਲਖਬੀਰ ਸਿੰਘ ਸੇਖੋਂ ਨੇ ਇਕ ਮੀਟਿੰਗ ਦੋਰਾਨ ਦੱਸਿਆ ਕਿ ਫੈਡਰੇਸ਼ਨ ਦਾ ਜਨਰਲ ਇਜਲਾਸ ਬਹੁਤ ਹੀ ਅਹਿਮ ਹੋਵੇਗਾ।ਜਿਸ ਵਿੱਚ ਪੰਥ ਦੀਆਂ ਕਈ ਪ੍ਰਮੁੱਖ ਸਖਸ਼ੀਅਤਾਂ ਪੁੱਜ ਰਹੀਆਂ ਹਨ।ਭਾਈ ਸੇਖੋਂ ਨੇ ਦੱਸਿਆ ਕਿ 13 ਮਾਰਚ ਨੂੰ ਜਨਰਲ ਇਜਲਾਸ 11:00 ਵਜੇ ਅਰੰਭ ਹੋਵੇਗਾ ਅਤੇ ਮੌਜੂਦਾ ਪੰਥਕ ਹਾਲਾਤਾਂ ਬਾਰੇ ਡੂੰਘੀਆਂ ਵਿਚਾਰਾਂ ਹੋਣਗੀਆਂ ਤੇ ਭਵਿੱਖ ਦੇ ਪ੍ਰੋਗਰਾਮ ਤੈਅ ਕੀਤੇ ਜਾਣਗੇ।
ਫੈਡਰੇਸ਼ਨ ਮਹਿਤਾ ਦੇ ਜਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਜਨਰਲ ਸਕੱਤਰ ਗਗਨਦੀਪ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਲਈ 12 ਮਾਰਚ ਨੂੰ ਸ੍ਰੀ ਅਖੰਡ ਪਾਠ ਸ਼ਾਹਿਬ ਦੇ ਭੋਗ ਪੈਣਗੇ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਭਾਈ ਗੁਰਮਿੰਦਰ ਸਿੰਘ ਚਾਵਲਾ, ਮਨਜੀਤ ਸਿੰਗ ਬਾਠ, ਜਗਜੀਤ ਸਿੰਘ ਖਾਲਸਾ, ਹਰਜੀਤ ਸਿੰਘ ਬੱਧਨੀ ਕਲਾ, ਮਨਮੋਹਨ ਸਿੰਘ ਲਾਟੀ, ਗੁਰਦੀਪ ਸਿੰਘ ਸੁਰ ਸਿੰਘ, ਮਨਜੀਤ ਸਿੰਘ ਜੋੜਾ ਫਾਟਕ, ਭੁਪਿੰਦਰ ਸਿੰਘ ਮਾਹਲ, ਜਗਪ੍ਰੀਤ ਸਿੰਘ ਮਨੀ, ਸ਼ੇਰਬੀਰ ਸਿੰਘ, ਨਵਤੇਜ ਸਿੰਘ ਕਲਕੱਤਾ, ਸਿਮਰਨਜੀਤ ਸਿੰਘ ਭੁਲਰ, ਯੁਵਰਾਜ ਸਿੰਘ ਚੌਹਾਨ, ਰਜਿੰਦਰ ਸਿੰਘ ਰਾਜੂ, ਵਿਕਰਮਜੀਤ ਸਿੰਘ, ਸਰਬਜੀਤ ਸਿੰਘ ਸ਼ੱਬਾ, ਬਾਬਾ ਰਾਜੂ, ਚਰਨਜੀਤ ਸਿੰਘ, ਕੁਲਵਿੰਦਰ ਸਿੰਘ ਢੋਟ ਆਦਿ ਫੈਡਰੇਸ਼ਨ ਆਗੂ ਹਾਜ਼ਰ ਸਨ।
Check Also
ਸਾਹਿਤਕਾਰ ਜਗਮੋਹਨ ਸਿੰਘ ਲੱਕੀ ਦਾ ਸਨਮਾਨ
ਪਟਿਆਲਾ, 31 ਮਾਰਚ (ਪੰਜਾਬ ਪੋਸਟ) – ਭਾਰਤ ਦੀਆਂ ਪੁਰਾਤਨ ਰਿਆਸਤਾਂ ਦਾ ਇਤਿਹਾਸ ਲਿਖ ਚੁੱਕੇ ਪ੍ਰਸਿੱਧ …
Punjab Post Daily Online Newspaper & Print Media