ਸੰਗਰੂਰ, 12 ਮਾਰਚ (ਪੰਜਾਬ ਪੋਸਟ – ਹਰਜਿੰਦਰ ਸਿੰਘ ਜਵੰਦਾ) – ਪਿਛਲੇਂ ਦਿਨੀਂ ਅਚਾਨਕ ਵਿਛੋੜਾ ਦੇ ਗਏ 100 ਤੋਂ ਵੱਧ ਗੀਤਾਂ ਦੇ
ਲਿਖਾਰੀ ਤੇ ਉੱਘੇ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਨਮਿੱਤ ਸ੍ਰੀ ਸਹਿਜਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ ਅੱਜ 13 ਮਾਰਚ, 2019 (ਬੁੱਧਵਾਰ) ਨੂੰ ਬਾਅਦ ਦੁਪਹਿਰ 1.00 ਤੋਂ 2.00 ਵਜੇ ਤੱਕ ਇਨਡੋਰ ਸਟੇਡੀਅਮ (ਫਿਜ਼ੀਕਲ ਕਾਲਜ ਸਟੇਡੀਅਮ) ਸ੍ਰੀ ਮਸਤੂਆਣਾ ਸਾਹਿਬ, ਸੰਗਰੂਰ (ਬਰਨਾਲਾ ਰੋਡ) ਵਿਖੇ ਹੋਵੇਗੀ।ਪੰਜਾਬ ਭਰ ਦੀਆਂ ਸੰਗੀਤਕ ਹਸਤੀਆਂ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸ਼ੁਭਚਿੰਤਕ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪੁੱਜ ਰਹੇ ਹਨ।
ਇਸ ਦੁੱਖ ਦੀ ਘੜੀ ਵਿੱਚ ਪਾਰਲੀਮੈਂਟ ਮੈਂਬਰ ਭਗਵੰਤ ਮਾਨ, ਉਘੇ ਗਾਇਕ ਹਰਭਜਨ ਮਾਨ, ਰਵਿੰਦਰ ਗਰੇਵਾਲ, ਪ੍ਰੀਤ ਹਰਪਾਲ, ਸੁਰਜੀਤ ਖਾਨ, ਵੀਤ ਬਲਜੀਤ, ਗੁਰਵਿੰਦਰ ਬਰਾੜ, ਗਾਇਕਾ ਰੁਪਿੰਦਰ ਹਾਂਡਾ, ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ, ਬਲਕਾਰ ਸਿੱਧੂ, ਦੇਬੀ ਮਖਸੂਸਪੁਰੀ, ਮਿੰਟੂ ਧੂਰੀ, ਜਤਿੰਦਰ ਗਿੱਲ, ਦੋਗਾਣਾ ਜੋੜੀ ਦੀਪ ਢਿੱਲੋਂ-ਜੈਸਮੀਨ ਜੱਸੀ, ਗੁਰਕ੍ਰਿਪਾਲ ਸੂਰਾਪੁਰੀ, ਗੀਤਕਾਰ ਸਮਸ਼ੇਰ ਸੰਧੂ, ਬਚਨ ਬੇਦਿਲ, ਭਿੰਦਰ ਡੱਬਵਾਲੀ, ਵਿੱਕੀ ਧਾਲੀਵਾਲ, ਮਨਪ੍ਰੀਤ ਟਿਵਾਣਾ, ਨਰਿੰਦਰ ਖੇੜ੍ਹੀਮਾਨੀਆਂ, ਅਮਰ ਆਡੀਓ ਦੇ ਪਿੰਕੀ ਧਾਲੀਵਾਲ ਸਮੇਤ ਅਨੇਕਾਂ ਹੀ ਸੰਗੀਤਕ ਹਸਤੀਆਂ ਨੇ ਗਹਿਰਾ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੀ ਗੱਲ ਕਰਨ ਵਾਲੇ ਸਹਿਤਕ ਗੀਤਕਾਰ ਦੇ ਜਾਣ ਨਾਲ ਪੰਜਾਬੀ ਸੰਗੀਤਕ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
Punjab Post Daily Online Newspaper & Print Media