Saturday, March 28, 2026

ਦਿੱਲੀ ਕਮੇਟੀ ਵੱਲੋਂ ਗੁ. ਦਮਦਮਾ ਸਾਹਿਬ ਵਿੱਖੇ ਮਨਾਇਆ ਜਾਵੇਗਾ ਹੋਲ੍ਹਾ ਮਹੱਲਾ

ਨਵੀਂ ਦਿੱਲੀ, 20 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤ ਵੇਲੇ ਤੋਂ ਸ਼ਾਮ ਤਕ ਗੁਰਦੁਆਰਾ Damdama Sahib Delhiਦਮਦਮਾ ਸਾਹਿਬ ਵਿੱਖੇ ਚੜ੍ਹਦੀਕਲਾ ਤੇ ਸੂਰਬੀਰਤਾ ਦਾ ਪ੍ਰਤੀਕ ਹੋਲ੍ਹਾ ਮਹੱਲਾ ਬੜੇ ਧੂਮ-ਧਾਮ ਅਤੇ ਸ਼ਰਧਾ ਨਾਲ 8 ਚੇਤ (21 ਮਾਰਚ) ਨਾਨਕਸ਼ਾਹੀ ਸੰਮਤ 551 ਨੂੰ ਮਨਾਇਆ ਜਾ ਰਿਹਾ ਹੈ।ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ, ਢਾਡੀ-ਪ੍ਰਸੰਗ ਜਥੇ, ਕਵਿਤਾਵਾਂ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਵਿਚਾਰਾਂ ਹੋਣਗੀਆਂ।ਸੁਖਮਨੀ ਸਾਹਿਬ ਅਤੇ ਨਿਤਨੇਮ ਤੋਂ ਬਾਅਦ ਵੀਰ ਤੇਜਪਾਲ ਸਿੰਘ ਫਤਿਹ ਨਗਰ ਵਾਲੇ ਆਸਾ ਦੀ ਵਾਰ ਉਪਰੰਤ ਭਾਈ ਪ੍ਰੇਮ ਸਿੰਘ ਜੀ ਬੰਧੂ ਹਜੂਰੀ ਰਾਗੀ ਗੁ: ਸੀਸਗੰਜ ਸਾਹਿਬ, ਭਾਈ ਬਲਬੀਰ ਸਿੰਘ ਜੀ ਚੰਡੀਗੜ੍ਹ ਵਾਲੇ ਤੇ ਸ਼ਬਦ ਦੀ ਵਿਚਾਰ ਭਾਈ ਜਸਵਿੰਦਰ ਸਿੰਘ ਦਰਦੀ ਤੇ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕੀਰਤਨ ਕਰਨਗੇ।
ਉਪਰੰਤ ਪੰਥਕ ਵਿਚਾਰਾਂ 12.00 ਵਜੇ ਤੋਂ 12:45 ਤਕ ਹੋਵੇਗੀ।ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਨਾਮ ਸਿਮਰਨ ਕਰਾਉਣ ਉਪਰੰਤ ਭਾਈ ਗੁਰਦੇਵ ਸਿੰਘ ਆਸਟ੍ਰੇਲਿਆ ਵਾਲੇ ਤੇ ਭਾਈ ਉਂਕਾਰ ਸਿੰਘ ਜੀ ਊਨਾ ਵਾਲੇ ਕੀਰਤਨ ਕਰਨਗੇ।ਭਾਈ ਅਮਰਿੰਦਰ ਸਿੰਘ ਤਾਲਬ ਹਜੂਰੀ ਢਾਡੀ ਗੁ: ਸੀਸਗੰਜ ਸਾਹਿਬ ਉਪਰੰਤ ਕਵੀ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ ਨਰਿੰਦਰ ਸਿੰਘ ਲਾਲ, ਮਹਿੰਦਰ ਸਿੰਘ ਪਰਿੰਦਾ, ਪ੍ਰੇਮ ਸਿੰਘ ਪਾਰਸ, ਮਦਨਪਾਲ ਸਿੰਘ ਚਿੰਤਕ, ਬੀਬੀ ਰਣਜੀਤ ਕੌਰ ਜੀਤ ਆਦਿ ਕਵੀ ਭਾਗ ਲੈ ਕੇ ਆਪਣੀਆਂ ਗੁਰੂ ਜੱਸ ਭਰਪੂਰ ਕਵਿਤਾਵਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਵੈਬਸਾਈਟ ’ਤੇ ਹੋਣ ਦੇ ਨਾਲ ਗਤਕਈ ਅਖਾੜੇ ਸ਼ਸਤਰ ਵਿਦਿਆ ਦਾ ਪ੍ਰਦਰਸ਼ਨ ਵੀ ਕਰਨਗੇ।
 ਦਿੱਲੀ ਕਮੇਟੀ ਨੇ ਸੰਗਤਾਂ ਨੂੰ ਬੇਨਤੀ ਹੈ ਕਿ ਸੋਹਣੀ ਦਸਤਾਰ ਸਜਾ ਕੇ ਗੁਰੂ ਘਰ ਦੀਆਂ ਖੁਸ਼ਿਆਂ ਪ੍ਰਾਪਤ ਕਰੋ ਜੀ। ਇਸ ਮੌਕੇ ਤੇ ਸਵੇਰੇ 11ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ।ਅਭਿਲਾਖੀ ਸੱਜਣ ਕੇਸ਼ੀ ਇਸ਼ਨਾਨ ਕਰਦੇ ਕਕਾਰਾਂ ਸਹਿਤ ਤਿਅਰ ਬਰ ਤਿਆਰ ਹੋ ਕੇ ਸਮੇਂ ਸਿਰ ਗੁਰਦੁਆਰਾ ਸਾਹਿਬ ਵਿਖੇ ਪੁੱਜਣ ਦੀ ਕਿਰਪਾ ਕਰਨ। ਲੋੜ ਅਨੁਸਾਰ ਕਕਾਰਾਂ ਦੀ ਸੇਵਾ ਦਿੱਲੀ ਕਮੇਟੀ ਵੱਲੋਂ ਕੀਤੀ ਜਾਵੇਗੀ।
 ਇਸ ਮੌਕੇ ਤੇ ਗੁ. ਬੰਗਲਾ ਸਾਹਿਬ ਵਿੱਖੇ ਸ੍ਰੀ ਹਰਿਕ੍ਰਿਸ਼ਨ ਸਰਾਂ ਵਿਖੇ ਯਾਤਰੀਆਂ ਦੀ ਸਹੂਲੀਅਤ ਲਈ ਆਨਲਾਈਨ ਕਮਰਿਆਂ ਦੀ ਬੁਕਿੰਗ ਹੋਣੀ ਸ਼ੁਰੂ ਕਰਨ ਦੇ ਨਾਲ ਨਾਨਕਸ਼ਾਹੀ ਕੈਲੰਡਰ ਸੰਮਤ 551ਵਾਂ ਵੀ ਲਾਂਚ ਕੀਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਫੋਨ ਨੰਬਰ 011-23753716, 23412580-81-82 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply