ਪਠਾਨਕੋਟ, 23 ਮਾਰਚ (ਪੰਜਾਬ ਪੋਸਟ ਬਿਊਰੋ) – ਸਥਾਨਕ ਸਿਵਲ ਹਸਪਤਾਲ ਦੀ ਅਨੈਕਸੀ ਵਿਖੇ ਏ.ਐਨ.ਐਮ ਨੂੰ ਐਨ.ਸੀ.ਡੀ ਪ੍ਰੋਗਰਾਮ
ਅਧੀਨ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਸੀ.ਡੀ ਦੇ ਨੋਡਲ ਅਫਸਰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਰੁਨ ਸੋਹਲ ਦੀ ਪ੍ਰਧਾਨਗੀ ਹੇਠ ਟੈਬਲਟ ਵੰਡੇ ਗਏ।ਇਹ ਟੈਬਲਟ ਏ.ਐਨ.ਐਮ ਨੂੰ ਆਪਣਾ ਕੰਮ ਆਨਲਾਈਨ ਕਰਨ ਲਈ ਵੰਡੇ ਗਏ।ਟੈਬਲਟ ਚਲਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ।ਐਨ.ਸੀ.ਡੀ ਪ੍ਰੋਗਰਾਮ ਅਧੀਨ ਸ਼ੁਗਰ, ਹਾਈਪਰਟੈਂਸ਼ਨ, ਔਰਲ ਕੈਂਸਰ, ਬ੍ਰੈਸਟ ਕੈਂਸਰ, ਸਰਵਾਇਕਲ ਕੈਂਸਰ ਤੋ ਬਚਾਉਣ ਲਈ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਏ.ਐਨ.ਐਮ ਦੁਆਰਾ ਘਰ ਘਰ ਜਾ ਕੇ ਲੋਕਾਂ ਦੇ ਸੀ ਬੈਕ ਫਾਰਮ ਭਰੇ ਜਾਣਗੇ।ਜਿਸ ਨੂੰ ਉਪਰ ਦਿੱਤੀਆਂ ਬਿਮਾਰੀਆ ਵਿਚੋ ਬਿਮਾਰੀ ਹੋਵੇਗੀ ਉਸ ਦਾ ਫਾਰਮ ਭਰ ਕੇ ਰਿਕਾਰਡ ਆਨਲਾਈਨ ਕੀਤਾ ਜਾਵੇਗਾ।ਉਸ ਵਿਅਕਤੀ ਦਾ ਪੀ.ਐਚ.ਸੀ ਅਤੇ ਸੀ.ਐਚ.ਸੀ ਪੱਧਰ `ਤੇ ਇਲਾਜ ਸ਼ੁਰੂ ਕੀਤਾ ਜਾਵੇਗਾ। ਇਸ ਪ੍ਰੋਗਰਾਮ ਅਧੀਨ ਇਹਨਾਂ ਬਿਮਾਰੀਆ ਦਾ ਪਹਿਲੀ ਸਟੇਜ `ਤੇ ਹੀ ਇਲਾਜ਼ ਕਰਨਾ ਚੰਗਾ ਹੋਵੇਗਾ।
ਇਸ ਮੌਕੇ ਡਿਪਟੀ ਮਾਸ ਮੀਡਿਆ ਤੇ ਸੂਚਨਾ ਅਫਸਰ ਸ੍ਰੀਮਤੀ ਗੁਰਿੰਦਰ ਕੋਰ, ਫਾਰਮਾਸਿਸਟ ਗੁਰਪ੍ਰਸ਼ਾਦ, ਡੀ.ਐਮ.ਈ.ਓ ਅਮਨਦੀਪ ਸਿੰਘ, ਕੰਪਿਉਟਰ ਅਪਰੇਟਰ ਪਾਰਸ, ਸੁਰਿੰਦਰ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media