Monday, July 6, 2026

ਰੰਗਕਰਮੀ ਵਿਜੇ ਸ਼ਰਮਾ ਨੂੰ ਸਦਮਾ – ਵੱਡੇ ਭਰਾ ਦਾ ਦਿਹਾਂਤ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਰੰਗਮੰਚ ਅਤੇ ਫਿਲਮਾਂ ਦੇ ਨਾਮਵਰ ਅਦਾਕਾਰ ਵਿਜੇ ਸ਼ਰਮਾ ਨੂੰ ਅੱਜ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਵੱਡੇ ਭਰਾਤਾ ਸ਼ੁਭਾਸ਼ ਚੰਦਰ ਸ਼ਰਮਾ ਅਕਾਲ ਚਲਾਣਾ ਕਰ ਗਏ।71 ਵਰ੍ਹਿਆਂ ਦੇ ਸੁਭਾਸ਼ ਚੰਦਰ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ ਅਤੇ ਜ਼ੇਰੇ ਇਲਾਜ ਸਨ।ਅੱਜ ਵੱਡੇ ਤੜਕੇ ਉਨ੍ਹਾਂ ਨੇ ਆਪਣੇ ਗ੍ਰਹਿ ਸਵਾਸ ਤਿਆਗੇ।ਉਨ੍ਹਾਂ ਦਾ ਅੰਤਿਮ ਸਸਕਾਰ ਸ੍ਰੀ ਦੁਰਗਿਆਣਾ ਮੰਦਿਰ ਨੇੜਲੇ ਸ਼ਿਵਪੁਰੀ ਵਿਚ ਕੀਤਾ ਗਿਆ।ਉਨ੍ਹਾਂ ਦੇ ਸਸਕਾਰ ਸਮੇਂ ਸ਼ਾਇਰ ਦੇਵ ਦਰਦ, ਕਥਾਕਾਰ ਦੀਪ ਦੇਵਿੰਦਰ ਸਿੰਘ, ਨਾਟਕਕਾਰ ਜਗਦੀਸ਼ ਸਚਦੇਵਾ, ਸੰਗੀਤਕਾਰ ਹਰਿੰਦਰ ਸੋਹਲ, ਅਮਰਪਾਲ, ਨਰਿੰਦਰ ਸਾਂਘੀ, ਗੁਲਸ਼ਨ ਸੱਗੀ, ਗੁਰਦੀਪ ਸਿੰਘ ਕੰਧਾਰੀ ਅਤੇ ਬਹੁਤ ਸਾਰੇ ਰਾਜਸੀ ਅਤੇ ਰੰਗਕਰਮੀ ਸ਼ਖਸੀਅਤਾਂ ਹਾਜ਼ਰ ਸਨ।
          ਵਿਜੇ ਸ਼ਰਮਾ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਭਾਸ਼ ਚੰਦਰ ਸ਼ਰਮਾ ਨਮਿਤ ਅੰਤਿਮ ਰਸਮ ਕਿਰਿਆ ਅਤੇ ਉਠਾਲਾ ਮਿਤੀ 26 ਮਾਰਚ ਮੰਗਲਵਾਰ ਦੁਪਹਿਰ 1.00 ਵਜੇ ਤੋਂ 2.00 ਵਜੇ ਤਕ ਪੁਰਾਣਾ ਸ਼ਿਵਾਲਾ ਰਾਣੀ ਕਾ ਬਾਗ ਅੰਮ੍ਰਿਤਸਰ ਵਿਖੇ ਹੋਵੇਗਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply