Thursday, March 19, 2026

ਖ਼ਾਲਸਾ ਕਾਲਜ ਵਿਖੇ ‘ਆਧੁਨਿਕ ਖੇਤੀਬਾੜੀ ਅਤੇ ਵਾਤਾਵਰਣ’ ਵਿਸ਼ੇ ’ਤੇ ਕੌਮਾਂਤਰੀ ਸੈਮੀਨਾਰ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅਜੋਕੇ ਯੁੱਗ ’ਚ ਫ਼ਸਲਾਂ ਦੀ ਪੈਦਾਵਾਰ ਕਰਨ ’ਚ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ PUNJ2803201916ਵਰਤੀਆਂ ਜਾ ਰਹੀਆਂ ਜਹਿਰਲੀਆਂ ਰਸਾਇਣਕ ਖਾਦਾਂ ਅਤੇ ਦਵਾਈਆਂ ਕਾਰਨ ਮਨੁੱਖਤਾ ਅਨੇਕਾਂ ਭਿਅੰਕਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ।ਜੇਕਰ ਸਮੇਂ ਅੰਦਰ ਇੰਨ੍ਹਾਂ ਚੁਣੌਤੀਆਂ ਦੇ ਯੋਗ ਹੱਲ ਨਾ ਲੱਭੇ ਗਏ ਤਾਂ ਸਿੱਟੇ ਭਿਆਨਕ ਹੋਣਗੇ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਤਿਹਾਸਕ ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ‘ਆਧੁਨਿਕ ਖੇਤੀਬਾੜੀ, ਵਾਤਾਵਰਣ ਅਤੇ ਸਿਹਤ ਸੰਕਟ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਾਬਕਾ ਚੇਅਰਪਰਸਨ ਸਵਤੰਤਰ ਕੁਮਾਰ ਨੇ ਆਪਣੇ ਕੁੰਜੀਵਤ ਭਾਸ਼ਣ ਮੌਕੇ ਕੀਤਾ।
     ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ’ਚ ਬੋਲਦਿਆਂ ਜਸਟਿਸ ਕੁਮਾਰ ਨੇ ਕਿਹਾ ਕਿ ਜਲਦਬਾਜੀ ਫ਼ਸਲਾਂ ਤਿਆਰ ਕਰਨ ਅਤੇ ਜਿਆਦਾ ਝਾੜ ਲੈਣ ਲਈ ਵਰਤੀਆਂ ਜਾਂਦੀਆਂ ਦਵਾਈਆਂ ਮਿੱਟੀ, ਜਲ ਅਤੇ ਵਾਯੂ ਨੂੰ ਦੂਸ਼ਿਤ ਕਰ ਰਹੀਆਂ ਹਨ।ਉਨ੍ਹਾਂ ਕਿਸਾਨਾਂ ਵੱਲੋਂ ਰਹਿੰਦ-ਖੂੰਹਦ ਨੂੰ ਸਾੜ ਕੇ ਹਵਾ ਦੂਸ਼ਿਤ ਕਰਨ ਸਬੰਧੀ ਲੋੜੀਂਦੀਆਂ ਕਾਰਵਾਈਆਂ ਕਰਨ ਲਈ ਵੀ ਕਿਹਾ।ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈਆਂ ਤੋਂ ਇਲਾਵਾ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਨਾ ਸਾੜਨ ਲਂਈ ਜਾਗਰੂਕ ਕਰਨ ਦੀ ਜਰੂਰਤ ਹੈ।
     ਇਸ ਤੋਂ ਪਹਿਲਾਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਕਰਵਾਏ ਪ੍ਰੋਗਰਾਮ ’ਚ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਵਿਭਾਗ ਮੁੱਖੀ ਡਾ. ਰਣਦੀਪ ਕੌਰ ਨਾਲ ਮਿਲ ਕੇ ਸਵਤੰਤਰ ਕੁਮਾਰ, ਡਾ. ਨਵਦੀਪ ਸਿੰਘ ਏਮਜ਼ ਦਿੱਲੀ, ਡਾ. ਪਰਮਪਾਲ ਸਹੋਤਾ ਪੀ.ਏ.ਯੂ ਲੁਧਿਆਣਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆ ਕਿਹਾ।ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ ’ਚ ਬਹੁਤ ਹੀ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ ਅਤੇ ਦੇਸ਼ ਦਾ ਕਿਸਾਨ ਆਧੁਨਿਕ ਤਕਨੀਕਾਂ ਨਾਲ ਭਰਪੂਰ ਹਲਕੇ ਪੱਧਰ ਦੀਆਂ ਖਾਦਾਂ ਦਾ ਅੰਧਾਧੁੰਦ ਇਸਤੇਮਾਲ ਕਰਕੇ ਜਿੱਥੇ ਧਰਤੀ ਵਿਚਲੀ ਉਪਜਾਊ ਸ਼ਕਤੀ ਨੂੰ ਨਸ਼ਟ ਕਰ ਰਿਹਾ ਹੈ, ਉਥੇ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ।
     ਜਸਟਿਸ ਕੁਮਾਰ ਨੇ ਹਰੀ ਕ੍ਰਾਂਤੀ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਨੇ ਚਾਵਲ ਅਤੇ ਕਣਕ ਦੇ ਉਤਪਾਦਨ ’ਚ ਚਾਰ ਗੁਣਾ ਵਾਧਾ ਕੀਤਾ ਪਰ ਖੇਤੀਬਾੜੀ ਤਕਨੀਕਾਂ ਨੂੰ ਅਪਨਾਉਣ ਬਦਲੇ ਕਿਸਾਨਾਂ ਨੇ ਇਸ ਨੂੰ ਘਟਾ ਕੇ ਨਾਜ਼ੁਕ ਐਗਰੋ-ਈਕੋ ਪ੍ਰਣਾਲੀ ਦੇ ਸਮੁੱਚੇ ਘਟੀਆਪਨ ਨੂੰ ਜਨਮ ਦਿੱਤਾ ਹੈ।ਉਨ੍ਹਾਂ ਨੇ ਲੋਕਾਂ ਨੂੰ ਮਿੱਟੀ, ਪਾਣੀ, ਹਵਾ, ਫ਼ੀਡ ਅਤੇ ਚਾਰੇ ਨੂੰ ਜਹਿਰਲਾ ਕਰਨ ’ਚ ਕੈਮੀਕਲਜ਼ ਦੇ ਅੰਨੇਵਾਹ ਅਤੇ ਬੇਲੋੜੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ।ਉਨ੍ਹਾਂ ਕਿਹਾ ਕਿ ਕਿਸਾਨ ਜਲਦਬਾਜ਼ੀ ’ਚ ਨਵਾਂ ਉਤਪਾਦ ਪੈਦਾ ਕਰਨ ਦੀ ਹੋੜ ’ਚ ਪ੍ਰਸ਼ਾਸ਼ਨਿਕ ਵੱਲੋਂ ਲਗਾਤਾਰ ਕੀਤੀ ਜਾ ਰਹੀ ਅਪੀਲ ਦੇ ਬਾਵਜੂਦ ਪਰਾਲੀ ਨੂੰ ਅੱਗ ਲਗਾਈ ਜਾ ਰਿਹਾ ਹੈ, ਜਿਸ ਨਾਲ ਜਿੱਥੇ ਵਾਤਾਵਰਣ, ਹਵਾ-ਪੀਣ ਦੇ ਵਿਗੜਣ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਉਥੇ ਇਸ ਨਾਲ ਕੈਂਸਰ ਅਤੇ ਹੋਰ ਖ਼ਤਰਨਾਕ ਬਿਮਾਰੀਆਂ ਨਾਲ ਲੋਕਾਂ ਨੂੰ ਜੂਝਣਾ ਪੈ ਰਿਹਾ ਹੈ।
     ਇਸ ਮੌਕੇ ਡਾ. ਨਵਦੀਪ ਸਿੰਘ, ਏਮਜ਼ ਦਿੱਲੀ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਫ਼ਸਲਾਂ ਦੀ ਗ਼ਲਤ ਢੰਗ ਨਾਲ ਕੀਤੀ ਜਾ ਰਹੀ ਪੈਦਾਵਾਰ ਨਾਲ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਪੈਦਾ ਹੁੰਦੀਆਂ ਹਨ।ਜਦ ਕਿ ਡਾ. ਪਰਮਪਾਲ ਸਹੋਤਾ ਪੀ.ਏ.ਯੂ ਲੁਧਿਆਣਾ ਨੇ ਖੇਤੀਬਾੜੀ ਕਿੱਤੇ ’ਚ ਲੜਕੀਆਂ ਵੱਲੋਂ ਵਿਖਾਈ ਰੁਚੀ ’ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਪਿਛਲੇ ਸਮੇਂ ਤੋਂ ਖੇਤੀਬਾੜੀ ਖੇਤਰ ’ਚ ਲੜਕੀਆਂ ਨੇ ਵੱਡੀ ਤਦਾਦ ’ਚ ਇਸ ਨੂੰ ਅਪਨਾਇਆ ਹੈ ਅਤੇ ਸਿੱਖਿਆ ਪ੍ਰਾਪਤ ਕਰਕੇ ਕਿਰਸਾਨੀ ਨੂੰ ਪ੍ਰਫੁਲਿੱਤ ਕਰਨ ਲਈ ਯੋਗਦਾਨ ਪਾ ਰਹੀਆਂ ਹਨ।
     ਛੀਨਾ ਨੇ ਖੇਤੀਬਾੜੀ ਸਬੰਧੀ ਜਾਗਰੂਕ ਕਰਨ ਲਈ ਕਰਵਾਏ ਸੈਮੀਨਾਰ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਵਾਤਾਵਰਣ ’ਚ ਤੇਜ਼ੀ ਨਾਲ ਆ ਰਹੀ ਤਬਦੀਲੀ ਅਤੇ ਖ਼ਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਇਨਸਾਨਾਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਖੇਤੀ ਦੀਆਂ ਬਾਰੀਕੀਆਂ ਤੋਂ ਵਾਕਿਫ਼ ਹੋਣਾ ਬਹੁਤ ਜਰੂਰੀ ਹੈ ਅਤੇ ਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਸਮੇਂ-ਸਮੇਂ ’ਤੇ ਕੀਤੇ ਜਾਂਦੇ ਪ੍ਰੋਗਰਾਮਾਂ ’ਚ ਕਿਸਾਨ ਇਸ ਦਾ ਹਿੱਸਾ ਬਣਨ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਅਜੇ ਵੀ ਸਮੇਂ ਨੂੰ ਸੰਭਾਲਿਆ ਜਾ ਸਕਦਾ ਹੈ ਜੇਕਰ ਕਿਸਾਨ ਜੈਵਿਕ ਖੇਤੀ ਵੱਲ ਧਿਆਨ ਕੇਂਦਰਿਤ ਕਰੇ। ਇਸ ਮੌਕੇ ਆਖ਼ਿਰ ’ਚ ਡਾ. ਰਣਦੀਪ ਕੌਰ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੇਂ-ਸਮੇਂ ’ਤੇ ਅਜਿਹੇ ਪ੍ਰੋਗਰਾਮ ਵੱਡੇ ਪੱਧਰ ’ਤੇ ਕਾਲਜ ਵਿਖੇ ਆਯੋਜਿਤ ਹੁੰਦੇ ਰਹਿਣਗੇ।
     ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਗੁਨਬੀਰ ਸਿੰਘ, ਕਨਵੀਨਰ ਡਾ. ਐਮ.ਐਸ ਬੱਤਰਾ, ਡਾ. ਅਮਿਤ ਆਨੰਦ ਕੋ-ਕੋਆਰਡੀਨੇਟਰ ਯੂ.ਜੀ.ਸੀ ਗਰਾਂਟ, ਪ੍ਰੋ: ਗੁਰਦੇਵ ਸਿੰਘ, ਪ੍ਰੋ: ਸਤਨਾਮ ਸਿੰਘ, ਪ੍ਰੋ: ਗੁਰਬਖਸ਼ ਸਿੰਘ, ਪ੍ਰੋ: ਰਾਕੇਸ਼ ਕੁਮਾਰ, ਡਾ. ਕੰਵਲਜੀਤ ਸਿੰਘ, ਪ੍ਰੋ: ਐਨ.ਡੀ ਸਿੰਘ, ਡਾ. ਅਮਰਜੀਤ ਕੌਰ, ਪ੍ਰੋ: ਅਮਰਿੰਦਰ ਸਿੰਘ, ਪ੍ਰੋ: ਲਵਲੀਨ ਕੌਰ, ਪ੍ਰੋ: ਗੁਰਪਿੰਦਰ ਕੌਰ, ਪ੍ਰੋ: ਅਮਨਦੀਪ ਕੌਰ, ਪ੍ਰੋ: ਪਰਮਵੀਰ ਸਿੰਘ, ਪ੍ਰੋ: ਸੁਨੈਨਾ ਸੰਧੂ, ਪ੍ਰੋ: ਕਿਰਨਜੋਤ ਕੌਰ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
 
 

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply