ਭੀਖੀ, 27 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਵਲੋਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਲੰਬੇ
ਸੁੰਦਰ ਕੇਸਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਭਾਈ ਹਰਜਿੰਦਰ ਸਿੰਘ ਦੀ ਯ`ਅਗਵਾਈ `ਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 75 ਪਿੰਡਾਂ ਦੇ ਬੱਚਿਆਂ ਦੇ ਸੁੰਦਰ ਲੰਬੇ ਕੇਸਾਂ ਦਾ ਫਾਈਨਲ ਮੁਕਾਬਲਾ 31 ਮਾਰਚ ਦਿਨ ਐਤਵਾਰ ਨੂੰ ਸਵੇਰੇ 8.00 ਵਜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭੀਖੀ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਦੋ ਗਰੁੱਪਾਂ `ਚ ਮੁਕਾਬਲੇ ਕਰਵਾਏ ਜਾਣਗੇ।ਪਹਿਲੇ ਗਰੁੱਪ ਵਿੱਚ 16 ਤੋਂ 23 ਸਾਲ ਦੀ ਉਮਰ ਦੇ ਬੱਚਿਆਂ ਦੇ ਮੁਕਾਬਲਾ ਹੋਣਗੇ।ਜਿਸ ਦਾ ਪਹਿਲਾ ਇਨਾਮ 21000, ਦੂਜਾ 11000, ਤੀਜਾ 5100 ਤੇ ਚੋਥਾ 2100 ਜਦਕਿ ਦੁਜੇ ਗਰੁੱਪ ਵਿੱਚ 7 ਤੋਂ 15 ਸਾਲ ਤੱਕ ਦੇ ਬੱਚਿਆਂ ਦੇ ਮੁਕਾਬਲੇ ਹੋਣਗੇ।ਇਸ ਵਿੱਚ ਪਹਿਲਾ ਇਨਾਮ 11000, ਦੂਜਾ, 5100, ਤੀਜਾ 2100 ਤੇ ਚੋਥਾ 1100 ਹੋਵੇਗਾ।ਇਸ ਤੋਂ ਇਲਾਵਾ ਭਾਗ ਲੈਣ ਵਾਲੇ ਹਰ ਬੱਚੇ ਨੂੰ ਵੀ ਵੀ ਇਨਾਮ ਦਿੱਤੇ ਜਾਣਗੇ।
ਇਸ ਸਮੇਂ ਉਨ੍ਹਾਂ ਨਾਲ ਭਾਈ ਸੁਖਪਾਲ ਸਿੰਘ ਅਲੀਸ਼ੇਰ, ਗੁਰਦੀਪ ਸਿੰਘ ਭੀਖੀ, ਗੁਰਵਿੰਦਰ ਸਿੰਘ ਭੀਖੀ ਅਤੇ ਜੀਵਨ ਸਿੰਘ ਭੀਖੀ ਆਦਿ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media