ਪਠਾਨਕੋਟ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸਕੂਲ ਪਠਾਨਕੋਟ ਵਿਖੇ ਸਲਾਨਾ ਉਤਸਵ ਅਤੇ ਇਨਾਮ ਵੰਡ ਸਮਾਰੋਹ
ਦਾ ਆਯੋਜਨ ਪਿ੍ਰੰਸੀਪਲ ਭੁਪਿੰਦਰ ਕੋਰ ਦੀ ਅਗਵਾਈ `ਚ ਕੀਤਾ ਗਿਆ।ਪ੍ਰਿੰਸੀਪਲ ਭੁਪਿੰਦਰ ਕੋਰ ਵਲੋ ਸਲਾਨਾ ਰਿਪੋਰਟ ਪੜੀ ਗਈ ਅਤੇ ਸਲਾਨਾ ਨਤੀਜਾ ਐਲਨਿਆ ਗਿਆ । ਪ੍ਰਿੰਸੀਪਲ ਨੇ ਕਿਹਾ ਕਿ ਜਿਹੜਾ ਵਿਦਿਆਰਥੀ ਮੇਹਨਤ ਕਰਦਾ ਹੈ, ਕਦੇ ਵੀ ਨਕਲ ਨਹੀਂ ਕਰਦਾ।
ਸਮਾਜ ਸੇਵਕ ਮਾਇਕਲ ਡਿਸੂਜਾ ਅਤੇ ਮੈਡਮ ਏਂਜਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਪ੍ਰੀਖਿਆ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅਤੇ ਮਾਇਕਲ ਡਿਸੂਜਾ ਵਲੋਂ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਪ੍ਰਿੰਸੀਪਲ ਭੁਪਿੰਦਰ ਕੋਰ ਨੇ ਦੱਸਿਆ ਕਿ ਅੱਜ 150 ਦੇ ਕਰੀਬ ਵਿਦਿਆਰਥਣਾਂ ਨੂੰ ਮੈਡਲ ਦੇ ਨਾਲ ਸਨਮਾਨਿਤ ਕੀਤਾ।ਉਹਨਾਂ ਨੇ ਅੱਗੇ ਦੱਸਿਆ ਕਿ ਅੱਜ ਪ੍ਰੀਖਿਆ ਵਿਚੋਂ ਵਧੀਆ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੇ ਨਾਲ-ਨਾਲ ਵਿਦਿਅਕ ਸੈਸ਼ਨ ਦੋਰਾਨ ਵਧਿਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੋਕੇ ਅਧਿਆਪਕ ਮਾਪੇ ਮਿਲਣੀ ਵਿੱਚ ਵਿਦਿਆਰਥੀਆਂ ਦੇ ਮਾਪਿਆ ਨੇ ਵੱਡੀ ਗਿਣਤੀ `ਚ ਸ਼ਿਰਕਤ ਕੀਤੀ।ਨਵੇਂ ਵਿੱਦਿਅਕ ਵਰੇ੍ਹ ਦੀ ਸ਼ੁਰੂਆਤ ਕੜਾਹ ਪ੍ਰਸ਼ਾਦ ਵੰਡ ਕੇ ਕੀਤੀ ਗਈ।ਇਸ ਮੋਕੇ ਸੁਮਨ ਮਹਿਤਾ, ਰੋਸ਼ਨਾ, ਮਧੂ ਗੁਪਤਾ, ਰੁਪਿੰਦਰ ਕੋਰ, ਦਮਨ ਘਈ, ਰਮਾ ਸ਼ਰਮਾ, ਨੀਰੂ ਬਾਲਾ, ਰੇਣੂ ਬਾਲਾ, ਪੂਨਮ, ਸੁਰਿੰਦਰ ਪੁਰੀ, ਰੋਹਿਤ ਮਹਾਜਨ, ਰਾਜੀਵ ਮਹਿਤਾ, ਰਤਨ ਚੰਦ, ਵਰਿੰਦਰ ਸਿੰਘ, ਵਿਵੇਕ ਸ਼ਰਮਾ ਆਦਿ ਅਧਿਆਪਕ ਹਾਜਰ ਸਨ ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media