ਸਮਰਾਲਾ, 4 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਸਿੰਘ) – ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ ਜੀ (ਝੂਲੇ ਲਾਲ ਜੀ) ਦਾ 19ਵਾਂ ਸਲਾਨਾ ਵਿਸਾਖੀ ਭੰਡਾਰਾ ਅਤੇ ਧਾਰਮਿਕ ਸਮਾਗਮ ਬਾਬਾ ਮਨਜੋਤ ਸਿੰਘ (ਨੀਲੋਂ ਪੁਲ ਵਾਲੇ) ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਨੀਲੋਂ ਪੁੱਲ `ਤੇ ਸ਼ਰਧਾ ਨਾਲ 14 ਅਪ੍ਰੈਲ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਾਰਮਿਕ ਜੋੜ ਮੇਲੇ ਦੇ ਮੁਖੀ ਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਪਵਿੱਤਰ ਚਾਦਰ ਦੀ ਰਸਮ ਸਵੇਰੇ 8:30 ਵਜੇ ਅਤੇ ਨਿਸ਼ਾਨ ਸਾਹਿਬ ਦੀ ਰਸਮ ਸਵੇਰੇ 9:00 ਵਜੇ ਕੀਤੀ ਜਾਵੇਗੀ। ਪਵਿੱਤਰ ਬੇੜਾ ਤਾਰਨ ਦੀ ਰਸਮ ਸ਼ਾਮ 6 ਵਜੇ ਕੀਤੀ ਜਾਵੇਗੀ।ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਯੂਥ ਫੈਡਰੇਸ਼ਨ ਅਤੇ ਸ਼ੰਕਰਾ ਆਈ ਹਸਪਤਾਲ ਵੱਲੋਂ ਮੁਫਤ ਮੈਡੀਕਲ ਚੈਕਅੱਪ ਅਤੇ ਅੱਖਾਂ ਦੇ ਚਿੱਟੇ ਮੋਤੀਏ ਦਾ ਕੈਂਪ ਸਵੇਰੇ 9:00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਲਗਾਇਆ ਜਾ ਰਿਹਾ ਹੈ।ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਜਿਨ੍ਹਾਂ ਵਿੱਚ ਜਨਾਬ ਸਾਜਨ ਅਲੀ ਕਵਾਲ ਐਂਡ ਪਾਰਟੀ, ਗਾਇਕ ਰਾਜਨ ਗਿੱਲ, ਸੂਫੀ ਗਾਇਕ ਪ੍ਰਗਟ ਭੁੱਲਰ, ਗੁਰਕੀਰਤ ਕੌਰ ਰਾਏ ਵਿਨਰ ਵਾਈਸ ਆਫ ਪੰਜਾਬ ਸੀਜਨ-8, ਭੁਪਿੰਦਰ ਬੱਬਲ ਤੋਂ ਇਲਾਵਾ ਪੰਜਾਬ ਦੇ ਹੋਰ ਪ੍ਰਮੁੱਖ ਕਲਾਕਾਰ ਬਾਬਾ ਜੀ ਦਾ ਗੁਣਗਾਨ ਕਰਨਗੇ।ਇਲਾਕੇ ਦੇ ਨਾਮਵਰ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਪਾਰਟੀਆਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ। ਮੇਲੇ ਦੌਰਾਨ ਲੰਗਰ ਭੰਡਾਰਾ ਅਤੁੱਟ ਵਰਤੇਗਾ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media