ਸਮਰਾਲਾ, 4 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਸਿੰਘ) – ਅਮਰਜੀਤ ਸ਼ਰਮਾ ਰਿਟਾ. ਪੰਚਾਇਤ ਅਫਸਰ, ਸੁਰਿੰਦਰ ਮੋਹਨ ਸ਼ਰਮਾ ਡੀ.ਐਸ.ਪੀ ਮੋਗਾ ਦੇ ਭਤੀਜੇ
ਅਤੇ ਰਵੀ ਭੂਸ਼ਨ ਸ਼ਰਮਾ ਦੇ ਇਕਲੌਤੇ ਪੁੱਤਰ ਨਵਪ੍ਰੀਤ ਸ਼ਰਮਾ (26) ਜਿਸ ਦੀ ਪਿਛਲੇ ਦਿਨੀਂ ਕੈਨੇਡਾ ਦੇ ਸ਼ਹਿਰ ਟਰਾਂਟੋਂ ਵਿਖੇ ਦਿਲ ਦੀ ਹਰਕਤ ਰੁਕ ਜਾਣ ਕਾਰਨ ਮੌਤ ਹੋ ਗਈ ਸੀ, ਦੀ ਯਾਦ ਵਿੱਚ ਗਿੱਲ ਰਿਜ਼ੌਰਟਸ ਸਮਰਾਲਾ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ।ਜਿਸ ਵਿੱਚ ਗਰੁੜ ਪੁਰਾਣ ਦੇ ਭੋਗ ਪਾਇਆ ਗਿਆ ਅਤੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੰਜਾਬ ਭਰ ਤੋਂ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਸਭ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਭਰ ਜਵਾਨੀ ਵਿੱਚ ਵਿਛੋੜਾ ਦੇ ਗਏ ਇਕਲੌਤੇ ਨੌਜਵਾਨ ਦੀ ਅਰਥੀ ਨੂੰ ਮੋਢਾ ਦੇਣਾ ਮਾਪਿਆਂ ਲਈ ਬਹੁਤ ਦੁੱਖਦਾਈ ਅਤੇ ਅਸਹਿ ਹੁੰਦਾ ਹੈ।ਇਸ ਤੋਂ ਇਲਾਵਾ ਮੁਹੰਮਦ ਸਦੀਕ ਸਾਬਕਾ ਵਿਧਾਇਕ ਭਦੌੜ, ਤੇਜ ਪ੍ਰਕਾਸ਼ ਸਿੰਘ ਕੋਟਲੀ ਸਾਬਕਾ ਮੰਤਰੀ ਪੰਜਾਬ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ ਸਮਰਾਲਾ, ਅਰਨਵ ਸ਼ਰਮਾ ਲਾਅ ਵਿਦਿਆਰਥੀ ਲੰਦਨ ਯੂਨੀ: ਇੰਗਲੈਂਡ ਨੇ ਨਵਪ੍ਰੀਤ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵੀਰ ਸਿੰਘ ਲੱਖਾ ਵਿਧਾਇਕ ਪਾਇਲ, ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਲੁਧਿਆਣਾ, ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ ਸਮਰਾਲਾ, ਗੁਰਪ੍ਰੀਤ ਸਿੰਘ ਜੀ.ਪੀ ਵਿਧਾਇਕ ਬੱਸੀ ਪਠਾਣਾ, ਬੰਤ ਸਿੰਘ ਦੁਬੱਰਜੀ, ਵਿਕਾਸ ਰਾਏ ਮਹਿਤਾ ਪ੍ਰਧਾਨ ਨਗਰ ਕੌਂਸਲ ਖੰਨਾ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ ਸਮਰਾਲਾ, ਪਰਮਜੀਤ ਸਿੰਘ ਘਵੱਦੀ, ਜਤਿੰਦਰ ਸਿੰਘ ਜੋਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕਸਤੂਰੀ ਲਾਲ ਮਿੰਟੂ ਸਕੱਤਰ ਪੰਜਾਬ ਕਾਂਗਰਸ, ਜਸਵਿੰਦਰ ਸਿੰਘ ਗੋਗੀ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ, ਜਸਵੰਤ ਸੰਦੀਲਾ ਪੰਜਾਬੀ ਲੋਕ ਗਾਇਕ, ਮੱਖਣ ਸਿੰਘ ਗਰੇਵਾਲ ਐਮ.ਸੀ ਨਵਾਂ ਸ਼ਹਿਰ, ਇੰਦਰਮੋਹਨ ਸਿੰਘ ਕਾਦੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਲੁਧਿਆਣਾ, ਅਮਿਤ ਗੋਸਾਂਈ ਸੀਨੀ: ਭਾਜਪਾ ਯੂਵਾ ਨੇਤਾ, ਰਾਜੀਵ ਸ਼ਰਮਾ ਭਾਜਪਾ ਆਗੂ ਲੁਧਿਆਣਾ, ਡਾ. ਰਚਨਾ ਸ਼ਰਮਾ, ਗੁਰਵੀਰ ਸਿੰਘ ਸ਼ਾਹੀ, ਭੁਪਿੰਦਰ ਸਿੰਘ ਢਿੱਲੋਂ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਜਸਵੀਰ ਸਿੰਘ ਜੱਸੀ ਢਿੱਲੋਂ, ਸੁਖਵੀਰ ਸਿੰਘ ਪੱਪੀ ਪੀ.ਏ, ਦਵਿੰਦਰ ਸਿੰਘ ਸੰਧੂ ਬੰਬ, ਜਗਜੀਤ ਸਿੰਘ ਨੌਲੜੀ, ਸੂਰਤ ਸਿੰਘ ਸਰਪੰਚ, ਵਿਕਰਮ ਸ਼ਰਮਾ ਪ੍ਰਧਾਨ ਸ੍ਰੀ ਬ੍ਰਾਹਮਣ ਸਭਾ ਪੰਜਾਬ, ਗੁਰਕ੍ਰਿਪਾਲ ਸਿੰਘ ਐਸ.ਐਸ.ਪੀ (ਰਿਟਾ:), ਗੁਰਮੀਤ ਸਿੰਘ ਏ.ਆਈ.ਜੀ (ਰਿਟਾ:), ਸਤੀਸ਼ ਮਲਹੋਤਰਾ ਏ. ਡੀ.ਸੀ.ਪੀ (ਰਿਟਾ:), ਬਲਵੰਤ ਕੌਰ ਪੀ.ਪੀ.ਐਸ ਕਮਾਂਡੈਂਟ 13ਵੀਂ ਬਟਾਲੀਅਨ, ਆਰ.ਡੀ ਸ਼ਰਮਾ ਸਾਬਕਾ ਡਿਪਟੀ ਮੇਅਰ ਲੁਧਿਆਣਾ, ਹਨੀ ਬੇਦੀ, ਮਨਦੀਪ ਸਿੰਘ ਪੀ.ਪੀ.ਐਸ ਏ.ਸੀ.ਪੀ ਲੁਧਿਆਣਾ, ਬਲਵਿੰਦਰ ਸਿੰਘ ਡੀ.ਐਸ.ਪੀ, ਦਵਿੰਦਰ ਚੌਧਰੀ ਡੀ.ਐਸ.ਪੀ, ਦੇਸ ਰਾਜ ਡੀ.ਐਸ.ਪੀ, ਭਰਪੂਰ ਸਿੰਘ ਡੀ.ਐਸ.ਪੀ, ਹਰਿੰਦਰ ਸਿੰਘ ਡੋਡ ਡੀ.ਐਸ.ਪੀ ਆਦਿ ਤੋਂ ਇਲਾਵਾ ਸਮੁੱਚੀ ਮੈਨੇਜਮੈਂਟ ਕਮੇਟੀ ਏ.ਐਸ ਕਾਲਜ ਅਤੇ ਸਕੂਲਜ਼ ਖੰਨਾ, ਸ਼ਿਵ ਸੈਨਾ ਪੰਜਾਬ, ਪੰਚਾਇਤ ਵਿਭਾਗ ਨਾਲ ਸਬੰਧਿਤ ਅਧਿਕਾਰੀ, ਸਮਰਾਲਾ ਇਲਾਕੇ ਸਮੁੱਚੇ ਪੰਚ, ਸਰਪੰਚ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ ਸਮਰਾਲਾ ਨੇ ਆਈਆਂ ਸਾਰੀਆਂ ਸੰਗਤਾਂ ਦਾ ਸ਼ਰਮਾ ਪਰਿਵਾਰ ਵੱਲੋਂ ਧੰਨਵਾਦ ਕੀਤਾ। ਸਟੇਜ਼ ਸਕੱਤਰ ਦੀ ਜਿੰਮੇਵਾਰੀ ਤਰਸੇਮ ਕੁਮਾਰ ਸ਼ਰਮਨ ਨੇ ਨਿਭਾਈ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media