Wednesday, July 8, 2026

ਗੁਰਦੁਆਰਾ ਸਾਹਿਬ (ਸਮਾਧਾਂ) ਰਮਦਾਸ ਵਿਖੇ ਨਤਮਸਤਕ ਹੋਏ ਗੁਰਜੀਤ ਔਜਲਾ

PPN0504201904

PPN0504201905ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਲੋਕ ਸਭਾ ਲਈ ਕਾਂਗਰਸ ਦੀ ਟਿਕਟ ਮਿਲਣ ਉਪਰੰਤ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਅੰਤਿਮ ਅਸਥਾਨ ਗੁਰਦੁਆਰਾ ਸਾਹਿਬ (ਸਮਾਧਾਂ) ਰਮਦਾਸ ਵਿਖੇ ਮੱਥਾ ਟੇਕਿਆ ਤੇ ਟਿਕਟ ਮਿਲਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।ਔਜਲਾ ਨੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਅਰਦਾਸ ਕੀਤੀ। ਗੁਰਦੁਆਰਾ ਕਮੇਟੀ ਵਲੋਂ ਔਜਲਾ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾਂ, ਸੁਰਜੀਤ ਸਿੰਘ ਅਵਾਨ, ਸੋਨੂੰ ਜਾਫਰ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਮੌਂਟੂ ਜੌੜਾ, ਗੁਰਬਿੰਦਰ ਸਿੰਘ ਮਾਹਲ, ਰਛਪਾਲ ਸਿੰਘ, ਗੋਲਡੀ ਹੇਰ, ਟਰਾਂਸਪੋਰਟਰ ਡੈਨੀਅਲ ਭੱਟੀ, ਬਿੱਟੂ ਕੇਬਲ ਵਾਲਾ ਆਦਿ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply