ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਸੱਤ ਵਿਦਿਆਰਥੀਆਂ ਦੀ ਪਲੇਸਮੈਂਟ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ) ਵਿਚ ਹੋਈ।ਇਹ ਪ੍ਰਮੁੱਖ ਭਾਰਤੀ ਬਹੁਰਾਸ਼ਟਰੀ ਆਈ.ਟੀ. ਕਾਰਪੋਰੇਟਸ ਵਿਚੋਂ ਇੱਕ ਹੈ ਜੋ ਕਿ ਸਲਾਹ ਤਕਨੀਕ ਅਤੇ ਆਉਟ-ਸੋਰਸਿੰਗ ਸੇਵਾਵਾਂ ਨਾਲ ਸੌਦਾ ਕਰਦੀ ਹੈ।ਟੀ.ਸੀ.ਐਸ, ਆਈ.ਟੀ ਅਤੇ ਸੇਵਾਵਾਂ ਨਾਲ ਸੰਬੰਧਤ ਸਮੱਸਿਆਵਾਂ ਨੂੰ ਸੁਲਝਾਉਣ ਦੀ ਇਕ ਵਿਸ਼ਾਲ ਲੜੀ ਨੂੰ ਪੇਸ਼ ਕਰਦਾ ਹੈ।ਜਿਸ ਵਿੱਚ ਐਪਲੀਕੇਸ਼ਨ ਡਿਵੈਲਪਮੈਂਟ, ਆਉਟ-ਸੋਰਸਿੰਗ ਦੀ ਵਪਾਰਕ ਪ੍ਰਕਿਰਿਆ, ਸਮਰੱਥਾ ਯੋਜਨਾਬੰਦੀ, ਸਲਾਹ ਆਦਿ ਦੇ ਹੱਲ ਲੱਭਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।ਟੀ.ਸੀ.ਐਸ. ਆਪਣੇ ਗਾਹਕਾਂ ਨਾਲ ਮਿਲ ਕੇ ਵਪਾਰਕ, ਤਕਨੀਕੀ ਅਤੇ ਡਿਜੀਟਲ ਹੱਲ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਦੀਆਂ ਲੋੜਾਂ ਵੀ ਪੂਰੀਆਂ ਕਰਦਾ ਹੈ। ਕੰਪਨੀ ਦੇ ਐਚ.ਆਰ ਅਤੇ ਤਕਨੀਕੀ ਟੀਮ ਦੇ ਮੈਂਬਰਾਂ ਨੇ ਭਰਤੀ ਦੀ ਪ੍ਰਕਿਰਿਆ ਨੂੰ ਮਿਸਾਲੀ ਤਰੀਕੇ ਨਾਲ ਕਰਵਾਇਆ।ਬੀ.ਸੀ.ਏ ਖੇਤਰ ਦੇ ਤਕਰੀਬਨ 10 ਵਿਦਿਆਰਥੀਆਂ ਨੇ ਇਸ ਡ੍ਰਾਈਵ ਵਿਚ ਹਿੱਸਾ ਲਿਆ।
ਤਕਨੀਕੀ ਦੌਰ ਵਿਚ ਹਿੱਸਾ ਲੈਣ ਵਾਲੇ 10 ਵਿਦਿਆਰਥੀਆਂ ਵਿਚੋਂ 9 ਵਿਦਿਆਰਥੀ ਐਚ.ਆਰ. ਦੌਰ ਦੇ ਇੰਟਰਵਿਊ ਲਈ ਚੁਣੇ ਗਏ ਅਤੇ ਉਨ੍ਹਾਂ ਵਿਚੋਂ 7 ਵਿਦਿਆਰਥੀਆਂ ਨੇ ਪਲੇਸਮੈਂਟ ਹਾਸਿਲ ਕੀਤੀ।ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਮਯਾਬੀ `ਤੇ ਵਧਾਈ ਦਿੱਤੀ ਅਤੇ ਮਨੋਜ ਪੂਰੀ, ਡੀਨ ਪਲੇਸਮੈਂਟ ਅਤੇ ੳੇੁਨ੍ਹਾਂ ਦੀ ਟੀਮ ਨੂੰ ਵੀ ਮੁਬਾਰਕਾਂ ਦਿੱਤੀਆਂ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media