ਭੀਖੀ/ਮਾਨਸਾ, 5 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਸ਼ਹਿਰ ਦੇ ਉਘੇ ਸਰਜਨ ਅਤੇ ਸਾਇਕਲਿਸਟ ਡਾ: ਟੀ.ਪੀ.ਐਸ ਰੇਖੀ ਦੀ ਅਗਵਾਈ ਹੇਠ ਮਾਨਸਾ ਬੱਸ ਸਟੈਂਡ ਤੋਂ ਕੈਂਚੀਆਂ, ਭੈਣੀ ਬਾਘਾ ਹੋ ਕੇ ਗਊਸ਼ਾਲਾ ਖੋਖਰ ਤੋਂ ਵਾਪਿਸ ਮਾਨਸਾ ਤੱਕ 25 ਕਿਲੋਮੀਟਰ ਦੀ ਸਾਇਕਲ ਰਾਈਡ ਕੀਤੀ।ਇਹ ਜਾਣਕਾਰੀ ਦਿੰਦੇ ਹੋਏ ਮੈਂਬਰ ਰਮਨ ਗੁਪਤਾ ਨੇ ਦੱਸਿਆ ਕਿ ਸਾਇਕਲ ਗਰੁੱਪ ਦੇ ਮੈਂਬਰਾਂ ਦਾ ਮਕਸਦ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਨਾ ਹੈ।ਜਦੋ ਮੈਂਬਰ ਸਵੇਰੇ ਗਰੁੱਪ `ਚ ਸਾਇਕਲਿੰਗ ਕਰਦੇ ਹਨ ਤਾਂ ਆਮ ਲੋਕ ਪ੍ਭਾਵਿਤ ਹੁੰਦੇ ਹਨ।
ਮਾਨਸਾ ਸਾਇਕਲ ਗਰੁੱਪ ਤੋਂ ਪ੍ਰੇਰਿਤ ਹੋ ਕੇ ਸ਼ਹਿਰ ਦੇ ਬਹੁਤ ਲੋਕਾਂ ਨੇ ਹੁਣ ਸਾਇਕਲ ਖਰੀਦ ਲਏ ਹਨ ਅਤੇ ਉਹ ਸਵੇਰ ਵੇਲੇ ਕਸਰਤ ਦੇ ਮਕਸਦ ਨਾਲ ਸਾਇਕਲ ਚਲਾਉਣ ਦੇ ਨਾਲ ਨਾਲ ਦਿਨ ਵੇਲੇ ਅਪਣੇ ਕੰਮਾਂ ਲਈ ਵੀ ਸਾਇਕਲਾਂ ਤੇ ਜਾਂਦੇ ਦੇਖੇ ਜਾਂਦੇ ਹਨ।
ਡਾ: ਟੀ.ਪੀ.ਐਸ ਰੇਖੀ ਨੇ ਕਿਹਾ ਕਿ ਜੇਕਰ ਆਪਾਂ ਸੜਕਾਂ ਉਪਰ ਝਾਤ ਮਾਰਦੇ ਹਾਂ ਤਾਂ ਦੇਖਣ ਨੂੰ ਮਿਲਦਾ ਹੈ ਕਿ ਸੱਤਵੀ ਅੱਠਵੀ `ਚ ਪੜਣ ਵਾਲੇ ਬੱਚੇ ਵੀ ਐਕਟਿਵਾ ਜਾਂ ਹੋਰ ਸਕੂਟਰ, ਮੋਟਰ ਸਾਇਕਲ ਚਲਾਉਂਦੇ ਹਨ।ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਕੂਟਰ ਅਤੇ ਮੋਟਰ ਸਾਇਕਲ ਦੀ ਵਰਤੋਂ ਕਰਨ ਤੋਂ ਰੋਕਣ ਅਤੇ ਸਾਇਕਲ ਚਲਾਉਣ ਲਈ ਉਤਸ਼ਾਹਿਤ ਕਰਨ।ਇਸ ਨਾਲ ਵਾਤਾਵਰਣ ਨੂੰ ਪ੍ਦੂਸ਼ਣ ਰਹਿਤ ਰੱਖਣ `ਚ ਵੀ ਮਦਦ ਮਿਲਦੀ ਹੈ ਅਤੇ ਸ਼ਰੀਰਕ ਕਸਰਤ ਹੋਣ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਉਨਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕਾਨੂੰਨ ਵੀ ਮੋਟਰ ਸਾਇਕਲ ਵਗੈਰਾ ਚਲਾਉਣ ਦੀ ਇਜਾਜ਼ਤ ਨਹੀ ਦੇਂਦਾ ਅਤੇ ਤੇਜ ਰਫਤਾਰ ਨਾਲ ਚੱਲਣ ਵਾਲੇ ਵਾਹਣ ਦੁਰਘਟਨਾਵਾਂ ਦਾ ਕਾਰਣ ਵੀ ਬਣ ਸਕਦੇ ਹਨ ਜਿਸ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ।
ਇਸ ਮੌਕੇ ਰਵੀ ਬਾਂਸਲ, ਭੀਮ ਕੋਟਲੀ, ਸੰਜੀਵ ਕੁਮਾਰ, ਅਨਿਲ ਸੇਠੀ, ਸੋਹਣ ਲਾਲ, ਸੰਜੀਵ ਪਿੰਕਾ, ਨਰਿੰਦਰ ਗੁਪਤਾ, ਵਿਕਾਸ ਗੁਪਤਾ, ਵਿਨੋਦ ਬਾਂਸਲ, ਪ੍ਮੋਦ ਬਾਗਲਾ, ਬਲਵੀਰ ਅਗਰੋਈਆਂ ਸਮੇਤ ਮੈਂਬਰ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media