ਲੌਂਗੋਵਾਲ, 6 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਦੇ ਅਕਾਲੀ ਵਰਕਰਾਂ ਅੰਦਰ ਉਦੋਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਉਨ੍ਹਾਂ ਨੂੰ ਪਤਾ
ਲੱਗਾ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਮਿਲ ਗਈ ਹੈ।ਅਕਾਲੀ ਦਲ ਸ਼ਹਿਰੀ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਦੁਲਟ ਦੀ ਦੁਕਾਨ `ਤੇ ਇਕੱਠੇ ਹੋਏ ਵਰਕਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਪ੍ਰਗਟਾਈ ।ਜਥੇਦਾਰ ਦੁੱਲਟ ਤੇ ਸੁਖਵਿੰਦਰ ਸਿੰਘ ਚਹਿਲ ਸਰਪੰਚ ਪਿੰਡੀ ਸਤੀਪੁਰਾ ਨੇ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਲੌਂਗੋਵਾਲ ਇਲਾਕੇ ਦੇ ਵਿੱਚੋਂ ਵੱਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ। ਇਸ ਮੌਕੇ ਸਾਬਕਾ ਸਰਪੰਚ ਮੱਖਣ ਸਿੰਘ ਮੰਡੇਰ, ਗੁਰਪਾਲ ਸਿੰਘ ਕਾਲਾ, ਭੋਲਾ ਸਿੰਘ ਨਹਿਰੂ, ਕਾਲਾ ਸਿੰਘ ਭੁੱਲਰ, ਨੀਟੂ ਸ਼ਰਮਾ, ਹਾਕਮ ਸਿੰਘ ਦੁਲਟ, ਗੁਰਸੇਵਕ ਸਿੰਘ, ਜਗਦੇਵ ਸਿੰਘ ਸਰਪੰਚ, ਬੁੱਧ ਸਿੰਘ ਧਾਲੀਵਾਲ, ਸੁਖਦੇਵ ਸਿੰਘ ਧਨੋਆ, ਗੁਰਲਾਲ ਸਿੰਘ, ਪਿ੍ਰਥੀ ਸਿੰਘ ਸਰਪੰਚ, ਪ੍ਰੀਤਮ ਸਿੰਘ, ਸੂਬਾ ਸਿੰਘ ਭੁੱਲਰ ਆਦਿ ਅਕਾਲੀ ਆਗੂ ਤੇ ਵਰਕਰ ਵੀ ਮੌਜੂਦ ਸਨ ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media