Monday, July 27, 2026

ਕੇਵਲ ਸ਼ਨਾਖਤੀ ਕਾਰਡ ਨਾਲ ਵੋਟ ਨਹੀਂ ਪਾਈ ਜਾ ਸਕਦੀ ਵੋਟ, ਸੂਚੀ `ਚ ਨਾਮ ਹੋਣਾ ਜ਼ਰੂਰੀ-ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਚੋਣ ਪ੍ਰਕਿਰਿਆ ਦੇ ਸਬੰਧ `ਚ ਸ਼ੋਸ਼ਲ ਮੀਡੀਆ ’ਤੇ ਕੁੱਝ ਝੂਠੇ ਅਤੇ ਗੁੰਮਰਾਹਕੁੰਨ ਚੱਲ ਰਹੇ ਸੰਦੇਸ਼ਾਂ ਨੂੰ Shiv Dular Singhਰੱਦ ਕਰਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਸਪੱਸ਼ਟ ਕੀਤਾ ਹੈ ਕਿ ਇਕ ਸੰਦੇਸ਼ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਪੋਲਿੰਗ ਬੂਥ ’ਤੇ ਪਹੁੰਚਣ `ਤੇ ਜੇ ਪਤਾ ਲੱਗਦਾ ਹੈ ਕਿ ਨਾਮ ਵੋਟਰ ਸੂਚੀ ’ਚ ਨਹੀਂ ਹੈ, ਤਾਂ ਧਾਰਾ 49 ਏ ਤਹਿਤ ਆਪਣਾ ਵੋਟਰ ਕਾਰਡ ਜਾਂ ਆਧਾਰ ਕਾਰਡ ਦਿਖਾ ਕੇ ‘ਚੈਲੇਂਜ ਵੋਟ’ ਲਈ ਪੁੱਛ ਕੇ ਵੋਟ ਪਾਈ ਜਾ ਸਕਦੀ ਹੈ।
            ਢਿਲੋਂ ਨੇ ਕਿਹਾ ਕਿ ਇਹ ਸੰਦੇਸ਼ ਬਿਲਕੁੱਲ ਗਲਤ ਹੈ ਕਿਉਂਕਿ ਰਿਪੈ੍ਰੈਜੈਂਟੇਸ਼ਨ ਆਫ ਪੀਪਲ ਐਕਟ 1951 ਦੀ ਧਾਰਾ 62 ਤਹਿਤ ਸਿਰਫ ਉਹ ਵਿਅਕਤੀ ਹੀ ਵੋਟ ਪਾਉਣ ਦਾ ਹੱਕਦਾਰ ਹੈ, ਜਿਸ ਦਾ ਨਾਂ ਉਸ ਹਲਕੇ ਦੀ ਵੋਟਰ ਸੂਚੀ ਵਿੱਚ ਦਰਜ਼ ਹੈ।ਇਸ ਲਈ ਜੇਕਰ ਕੋਈ ਵਿਅਕਤੀ ਪੋਲਿੰਗ ਬੂਥ ’ਤੇ ਜਾਂਦਾ ਹੈ ਤੇ ਉਸ ਦਾ ਨਾਂ ਵੋਟਰ ਸੂਚੀ ’ਚ ਦਰਜ਼ ਨਹੀਂ ਹੈ, ਤਾਂ ਉਹ ਵੋਟ ਨਹੀਂ ਪਾ ਸਕਦਾ।
          ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਆਧਾਰ ਕਾਰਡ ਤੇ ਵੋਟਰ ਕਾਰਡ ਉਹਨਾਂ 12 ਦਸਤਾਵੇਜਾਂ ਵਿੱਚ ਸ਼ਾਮਿਲ ਹਨ, ਜਿਹਨਾਂ ਦੀ ਵੋਟਰ ਵਲੋਂ ਪਹਿਚਾਣ ਪੱੱਤਰ ਦੇ ਤੌਰ ’ਤੇ ਵਰਤੋਂ ਕਰਕੇ ਵੋਟ ਪਾਈ ਜਾ ਸਕਦੀ ਹੈ।ਹੋਰ ਦਸਤਾਵੇਜਾਂ ਵਿੱਚ ਪਾਸਪੋਰਟ, ਡਰਾਇਵਿੰਗ ਲਾਇਸੰਸ, ਕੇਂਦਰ/ ਸੂਬਾ ਸਰਕਾਰ/ ਪੀ.ਐਸ.ਯੂਜ਼/ ਪਬਲਿਕ ਲਿਮ. ਕੰਪਨੀਆਂ ਵਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਫੋਟੋ ਸਰਵਿਸ ਪਹਿਚਾਣ ਪੱਤਰ, ਬੈਂਕ/ ਡਾਕ ਘਰ ਵਲੋਂ ਜਾਰੀ ਕੀਤੀ ਫੋਟੋਸ਼ੁਦਾ ਪਾਸਬੁੱਕ, ਪੈਨ ਕਾਰਡ, ਐਨ.ਪੀ.ਆਰ ਤਹਿਤ ਆਰ.ਜੀ.ਆਈ ਵਲੋਂ ਜਾਰੀ ਕੀਤੇ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀਆਂ ਸਕੀਮਾਂ ਤਹਿਤ ਜਾਰੀ ਕੀਤੇ ਸਿਹਤ ਬੀਮਾ ਸਮਾਰਟ ਕਾਰਡ, ਫੋਟੋਸ਼ੁਦਾ ਪੈਨਸ਼ਨ ਦਸਤਾਵੇਜ, ਐਮ.ਪੀਜ਼/ ਐਮ.ਐਲ.ਏਜ਼/ ਐਮ.ਐਲ.ਸੀਜ਼ ਨੂੰ ਜਾਰੀ ਕੀਤੇ ਸਰਕਾਰੀ ਪਹਿਚਾਣ ਪੱਤਰ ਸ਼ਾਮਿਲ ਹਨ
                ਉਨਾਂ ਦੱਸਿਆ ਕਿ ਪੋਲਿੰਗ ਏਜੰਟਾਂ ਕੋਲ ‘ਚੈਲੈਂਜ ਵੋਟ’ ਦਾ ਅਧਿਕਾਰ ਹੈ। ਜੇਕਰ ਕੋਈ ਸ਼ੱਕੀ ਪਹਿਚਾਣ ਵਾਲਾ ਵੋਟਰ ਹੈ ਤਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।ਇਸ ਪ੍ਰਕਿਰਿਆ `ਚ ਪੋਲਿੰਗ ਏਜੰਟ ਫਰਜ਼ੀ ਪਹਿਚਾਨ ਵਾਲੇ ਵੋਟਰ ਦੀ ਵੋਟ ਨੂੰ ਚੈਲੇਂਜ ਕਰਨ ਲਈ ਪ੍ਰੀਜ਼ਾਈਡਿੰਗ ਅਫਸਰ ਨੂੰ ਕੁੱਲ 2 ਰੁਪਏ ਪ੍ਰਤੀ ਚੈਲੇਂਜ ਜਮਾਂ ਕਰਵਾਉਣੇ ਹੋਣਗੇ। ਪ੍ਰਜ਼ਾਈਡਿੰਗ ਅਫਸਰ ਇਸ ਮਾਮਲੇ ਦੀ ਜਾਂਚ ਕਰੇਗਾ। ਜੇਕਰ ਜਾਂਚ ਤੋਂ ਬਾਅਦ ਸ਼ੱਕੀ ਦੀ ਪਹਿਚਾਣ ਫਰਜ਼ੀ ਨਹੀਂ ਪਾਈ ਜਾਂਦੀ ਤਾਂ ਚੈਲੇਂਜ ਕੀਤਾ ਗਿਆ ਵੋਟਰ ਵੋਟ ਪਾ ਸਕਦਾ ਹੈ। ਜੇਕਰ ਸ਼ੱਕੀ ਵਿਅਕਤੀ ਦੀ ਪਹਿਚਾਣ ਫਰਜ਼ੀ ਪਾਈ ਜਾਂਦੀ ਹੈ ਤਾਂ ਪ੍ਰੀਜ਼ਾਈਡਿੰਗ ਅਫਸਰ ਉਕਤ ਵੋਟਰ ਦੀ ਵੋਟ ਰੋਕ ਕੇ ਇਸ ਸਬੰਧੀ ਲਿਖਤੀ ਸ਼ਿਕਾਇਤ ਸਮੇਤ ਫਰਜ਼ੀ ਵੋਟਰ ਨੂੰ ਪੁਲਿਸ ਦੇ ਹਵਾਲੇ ਕਰੇਗਾ। ਪ੍ਰੀਜ਼ਾਈਡਿੰਗ ਅਫਸਰ ਨੂੰ ਅਜਿਹੀਆਂ ਚੈਲੇਂਜਡ ਵੋਟਾਂ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ।
ਉਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਫਰਜ਼ੀ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਚੋਣਾਂ ਸਬੰਧੀ ਵਧੇਰੇ ਜਾਣਕਾਰੀ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਜਾਂ 1950’ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।   

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply