Sunday, April 19, 2026

ਮਾਤਾ ਸਾਹਿਬ ਕੌਰ ਕਾਲਜ ਦੀਆਂ ਵਿਦਿਆਰਥਣਾਂ ਨੇ ਲਾਇਆ ਵਿਦਿਅਕ ਟੂਰ

ਤਲਵੰਡੀ ਸਾਬੋ, 7 ਅਪ੍ਰੈਲ (ਪੰਜਾਬ ਪੋਸਟ – ਡਾ. ਨਵਸੰਗੀਤ ਸਿੰਘ) – ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਡਾ. ਕੁਲਦੀਪ ਕੌਰ PUNJ0704201908ਅਤੇ ਪ੍ਰੋ. ਰਾਜਬੀਰ ਕੌਰ ਦੀ ਅਗਵਾਈ ਹੇਠ ਦੋ-ਰੋਜ਼ਾ ਵਿਦਿਅਕ ਟੂਰ ਲਾਇਆ।ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਇਸ ਯਾਤਰਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਵਿਦਿਆਰਥਣਾਂ ਨੇ ਸੁਲਤਾਨਪੁਰ ਲੋਧੀ ਵਿਖੇ ਵੇਈਂ ਨਦੀ, ਗੁ. ਹੱਟ ਸਾਹਿਬ, ਗੁ. ਗੋਇੰਦਵਾਲ ਸਾਹਿਬ, ਗੁ. ਖਡੂਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ, ਗੁ. ਸੰਨ ਸਾਹਿਬ ਅਤੇ ਗੁ. ਬੀੜ ਬਾਬਾ ਬੁੱਢਾ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕੀਤੇ ਅਤੇ ਜੱਲਿਆਂਵਾਲਾ ਬਾਗ, ਛੇਹਰਟਾ ਵਿਖੇ ਵਾਰ ਮੈਮੋਰੀਅਲ ਮਿਊਜ਼ੀਅਮ ਦੇਖਿਆ। ਇਸ ਦੋ-ਰੋਜ਼ਾ ਵਿਦਿਅਕ ਟੂਰ ਦੌਰਾਨ ਵਿਦਿਆਰਥਣਾਂ ਨੂੰ ਸਮਾਜਿਕ ਅਤੇ ਰਾਜਨੀਤਕ ਸਰੋਕਾਰਾਂ ਦੇ ਨਾਲ-ਨਾਲ ਗੁਰ ਇਤਿਹਾਸ ਨੂੰ ਨੇੜਿਓਂ ਹੋ ਕੇ ਵੇਖਣ/ ਸਮਝਣ ਦਾ ਮੌਕਾ ਮਿਲ਼ਿਆ।ਵਾਰ ਮੈਮੋਰੀਅਲ ਮਿਊਜ਼ੀਅਮ ਵਿੱਚ ਵਿਦਿਆਰਥਣਾਂ ਨੇ 7-ਡੀ ਸਕਰੀਨ ਰਾਹੀਂ  1948, 1962, 1965, 1971 ਅਤੇ 1999 ਦੀਆਂ ਜੰਗਾਂ ਵਿੱਚ ਭਾਰਤੀ ਅਤੇ ਸਿੱਖ ਫੌਜੀਆਂ ਵਲੋਂ ਕੀਤੀਆਂ ਵਿਸ਼ੇਸ਼ ਪ੍ਰਾਪਤੀਆਂ ਨੂੰ ਬੜੀ ਦਿਲਚਸਪੀ ਨਾਲ ਵੇਖਿਆ।ਇਸ ਮੈਮੋਰੀਅਲ ਦਾ ਫ਼ਿਲਮਾਂਕਣ ਬਹੁਤ ਬੇਮਿਸਾਲ ਸੀ।ਯਾਤਰਾ ਵਿੱਚ ਕਾਲਜ ਦੀਆਂ ਬੀ.ਏ, ਐਮ.ਏ (ਪੋਲੀਟੀਕਲ ਸਾਇੰਸ), ਐਮ.ਕਾਮ ਆਦਿ ਦੀਆਂ ਕੁੱਲ 32 ਵਿਦਿਆਰਥਣਾਂ ਸ਼ਾਮਲ ਸਨ। ਡਾ. ਕੁਲਦੀਪ ਕੌਰ ਨੇ ਵਿਦਿਆਰਥਣਾਂ ਨੂੰ ਹਰੇਕ ਥਾਂ ਦੀ ਮਹੱਤਤਾ ਅਤੇ ਵਿਲੱਖਣਤਾ ਦੀ ਜਾਣਕਾਰੀ ਦੇ ਕੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕੀਤਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply