Thursday, June 18, 2026

ਭਾਜਪਾ ਨੋਟਬੰਦੀ ਅਤੇ ਜੀ.ਐਸ.ਟੀ `ਤੇ ਕਿਉਂ ਨਹੀਂ ਮੰਗਦੀ ਵੋਟ- ਔਜਲਾ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ-  ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਕੁੱਦੇ ਗੁਰਜੀਤ ਸਿੰਘ Gurjeet Singh Aujlaਔਜਲਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਵਲੋਂ ਨੋਟਬੰਦੀ ਅਤੇ ਜੀ.ਐਸ.ਟੀ ਨੂੰ ਆਪਣੀ ਅਹਿਮ ਪ੍ਰਾਪਤੀ ਦੱਸਿਆ ਗਿਆ ਸੀ, ਜਦਕਿ ਅੱਜ ਚੋਣ ਪ੍ਰਚਾਰ ਦੌਰਾਨ ਭਾਜਪਾ ਵਲੋਂ ਇੰਨ੍ਹਾਂ ਮੁਦਿਆਂ ਤੋਂ ਕਿਨਾਰਾ ਕਰਦਿਆਂ ਦਿਖਾਵੇ ਦੀ ਦੇਸ਼ ਭਗਤੀ ਦੇ ਮੁੱਦੇ ਤੇ ਦੇਸ਼ ਵਾਸੀਆਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ।
                  ਗੁਰਜੀਤ ਸਿੰਘ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਭਾਜਪਾ ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਆਗੂਆਂ ਵਲੋਂ ਦੇਸ਼ ਦੇ ਮੁੱਖ ਮੁਦਿਆਂ ਤੇ ਖਾਮੋਸ਼ੀ ਧਾਰਨ ਕਰਦਿਆਂ ਸਿਰਫ ਸੰਵੇਦਨਸ਼ੀਲ ਮੁੱਦਿਆਂ `ਤੇ ਹੀ ਰਾਜਨੀਤੀ ਕੀਤੀ ਜਾ ਰਹੀ ਹੈ, ਜਦਕਿ ਪਿਛਲੇ 5 ਸਾਲ ਦੇਸ਼ ਅੰਦਰ ਫਿਰਕਾਪ੍ਰਸਤੀ ਅਤੇ ਦੇਸ਼ ਦੀਆਂ ਘੱਟ ਗਿਣਤੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਰਿਹਾ।ਔਜਲਾ ਨੇ ਕਿਹਾ ਕਿ 2014 ਦੀਆਂ ਆਮ ਚੋਣਾਂ ਵਿੱਚ ਭਾਜਪਾ ਨੇ ਚੋਣ ਮੈਨੀਫੈਸਟੋ ਵਿਚ ਦੇਸ਼ ਅੰਦਰ ਨੌਜੁਆਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਅਤੇ ਵਿਦੇਸਾਂ ਅੰਦਰ ਪਏ ਕਾਲੇ ਧੰਨ ਨੂੰ ਦੇਸ਼ ਵਿੱਚ ਵਾਪਿਸ ਲਿਆਉਣ ਦਾ ਐਲਾਣ ਕੀਤਾ ਸੀ, ਪ੍ਰੰਤੂ ਭਾਜਪਾ ਸਰਕਾਰ ਨੇ 2 ਕਰੋੜ ਨੌਕਰੀਆਂ ਤਾਂ ਕੀ ਦੇਣੀਆਂ ਸਨ।ਬਿਨਾਂ੍ਹ ਵਿਉਂਤਬੰਦੀ ਤੇ ਦੇਸ਼ ਅੰਦਰ ਕੀਤੀ ਨੋਟਬੰਦੀ ਨੇ ਦੇਸ਼ ਦੇ 4.5 ਕਰੋੜ ਨੌਜੁਆਨਾਂ ਨੂੰ ਨੌਕਰੀਆਂ ਤੋਂ ਫਾਰਗ ਕਰਵਾ ਦਿਤਾ ਇਸਦੇ ਨਾਲ ਨਾਲ ਹੀ ਦੇਸ਼ ਅੰਦਰ ਕਾਲਾ ਧੰਨ ਤਾਂ ਕੀ ਵਾਪਿਸ ਆਉਣਾ ਸੀ ਸਗੋਂ ਭਾਜਪਾ ਆਗੂਆਂ ਦੇ ਨਜ਼ਦੀਕੀ ਸਾਥੀ ਨੀਰਵ ਮੋਦੀ 30 ਹਜਾਰ ਕਰੋੜ ਰੁਪਏ ਲੈ ਕੇ ਦੇਸ਼ ਤੋਂ ਬਾਹਰ ਹੋ ਗਿਆ ਅਤੇ ਸ਼ਰਾਬ ਵਪਾਰੀ ਵਿਜੈ ਮਾਲਿਆ ਦੇਸ਼ ਦੇ ਬੈਂਕਾਂ ਨੂੰ 10 ਹਜਾਰ ਕਰੋੜ ਰੁਪਏ ਦਾ ਠੱਗੀ ਮਾਰ ਕੇ ਵਿਦੇਸ਼ ਜਾਣ ਤੋਂ ਪਹਿਲਾਂ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਕੇ ਗਿਆ ਜੋ ਭਾਜਪਾ ਨੂੰ ਕਾਲਾ ਧੰਨ ਵਿਦੇਸ਼ਾਂ ਚੋਂ ਵਾਪਿਸ ਲਿਆਉਣ ਜਾਂ ਕਾਲਾ ਧੰਨ ਵਿਦੇਸ਼ਾਂ ਵਿੱਚ ਭੇਜਣ ਸੰਬੰਧੀ ਸ਼ੱਕ ਦੇ ਘੇਰੇ ਵਿੱਚ ਲਿਆਉਂਦਾ ਹੈ।
                ਭਾਜਪਾ ਵਲੋਂ ਵਪਾਰੀਆਂ ਨੂੰ ਸਰਲ ਤੇ ਯਕਮੁਸ਼ਤ ਟੈਕਸ ਅਦਾ ਕਰਨ ਸੰਬੰਧੀ ਵਾਅਦਾ ਕੀਤਾ ਸੀ, ਪ੍ਰੰਤੂ ਗੁੰਝਲਦਾਰ ਜੀ.ਐਸ.ਟੀ. ਕਾਰਨ ਦੇਸ਼ ਦੇ ਮੱਧਵਰਗੀ ਵਪਾਰੀਆਂ ਨੂੰ ਆਪਣਾ ਕਾਰੋਬਾਰ ਬੰਦ ਕਰਨ ਮਜ਼ਬੂਰ ਹੋਣਾ ਪਿਆ ਤੇ ਜਿਆਦਾਤਰ ਕਾਰੋਬਾਰ ਬੰਦ ਹੋਣ ਦੇ ਕਿਨਾਰੇ ਤੇ ਹਨ।ਭਾਜਪਾ ਵਲੋਂ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕਰਨ, ਕਿਸਾਨਾਂ ਨੂੰ ਖੁਸ਼ਹਾਲ ਕਰਨ, ਉਨ੍ਹਾਂ ਦੇ ਜੀਵਨ ਨੂੰ ਉੱਚਾ ਚੁੱਕਣ ਅਤੇ ਕਿਸਾਨ ਫਸਲ ਬੀਮਾ ਯੋਜਨਾ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪ੍ਰੰਤੂ ਅੱਜ ਦੇ ਸਮੇਂ ਵਿੱਚ ਦੇਸ਼ ਦਾ ਕਿਸਾਨ ਹੋਰ ਗਰੀਬ ਹੋ ਰਿਹਾ ਹੈ ਅਤੇ ਕਰਜ਼ ਦੇ ਜੰਜ਼ਾਲ `ਚ ਫਸਦਾ ਹੋਇਆ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਰਿਹਾ ਹੈ।ਜਦਕਿ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸ਼ਾਂ ਦੀ ਸੈਰ ਨੂੰ ਪਹਿਲ ਦਿੰਦਾ ਰਿਹਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਦਾ ਕਰਜਾ ਮੁਆਫ ਨਹੀਂ ਕੀਤਾ ਜਾ ਰਿਹਾ ਜਦਕਿ ਭਾਜਪਾ ਦੇ ਨਜ਼ਦੀਕੀ ਕਾਰੋਬਾਰੀ ਅੰਬਾਨੀ, ਅਦਾਨੀ ਵਰਗਿਆਂ ਦੇ ਅਰਬਾਂ ਰੁਪਏ ਦੇ ਕਰਜਿਆਂ `ਤੇ ਲਕੀਰ ਫੇਰ ਕੇ ਦੇਸ਼ ਦੇ ਅੰਨਦਾਤਾ ਕਿਸਾਨ ਨਾਲ ਧੋਖਾ ਕੀਤਾ ਜਾ ਰਿਹਾ ਹੈ।ਔਜਲਾ ਨੇ ਪ੍ਰਧਾਨ ਮੰਤਰੀ ਮੋਦੀ ਜੀ.ਐਸ.ਟੀ, ਨੋਟਬੰਦੀ, ਕਿਸਾਨੀ ਤੇ ਰੁਜਗਾਰ ਦੇ ਮੁਦਿਆਂ ਤੇ ਬਹਿਸ ਕਰਨ ਨਾਂ ਕਿ ਦੇਸ਼ ਦੀਆਂ ਬਹਾਦਰ ਸੁਰੱਖਿਆ ਸੈਨਾਵਾਂ ਦੇ ਨਾਮ ਝੂਠੀ ਰਾਜਨੀਤੀ ਕਰਕੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ।
 

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply