ਸਮਰਾਲਾ, 10 ਅਪ੍ਰੈਲ (ਪੰਜਾਬ ਪੋਸਟ – ਇੰਦਰਜੀਤ ਕੰਗ) – 13 ਅਪ੍ਰੈਲ ਨੂੰ ਜਲ੍ਹਿਆਵਾਲਾ ਬਾਗ਼ ਸ਼ਤਾਬਦੀ ਕਮੇਟੀ ਪੰਜਾਬ ਵਲੋਂ ਰੱਖੇ ਸੂਬਾ ਪੱਧਰੀ ਸਮਾਗਮ ’ਚ
ਅੰਮ੍ਰਿਤਸਰ ਵਿਖੇ ਸ਼ਾਮਲ ਹੋਣ ਲਈ ਤਿਆਰੀ ਕਮੇਟੀ ਸਮਰਾਲਾ ਨੇ ਵਿਸ਼ਾਲ ਮੀਟਿੰਗ ਕੀਤੀ। ‘ਰਾਜ ਹੈਲਥ ਕਲੱਬ’ ਖੰਨਾ ਰੋਡ-ਸਮਰਾਲਾ ’ਚ ਅਯੋਜਿਤ ਕੀਤੀ ਗਈ ਮੀਟਿੰਗ ਵਿੱਚ ਵੱਖ-ਵੱਖ ਇਨਕਲਾਬੀ ਤੇ ਜਮਹੂਰੀ ਜਥੇਬੰਦੀਆਂ ਦੇ ਆਗੂਆਂ, ਕਾਰਕੁੰਨਾਂ, ਮੈਂਬਰਾਂ ਤੇ ਹੋਰ ਕਿਰਤੀ ਲੋਕਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।
ਮੀਟਿੰਗ ਦੇ ਸ਼ੁਰੂ ਵਿੱਚ ਕੌਮੀ ਸ਼ਹੀਦਾਂ ਨੂੰ ਇੱਕ ਮਿੰਟ ਲਈ ਖੜ੍ਹੇ ਹੋ ਕੇ, ਮੋਨ ਧਾਰ ਕੇ ਇਨਕਲਾਬੀ ਸਰਧਾਂਜਲੀ ਭੇਂਟ ਕੀਤੀ ਗਈ ਤੇ ਸਾਮਰਾਜਬਾਦ-ਮੁਰਦਾਬਾਦ, ਇਨਕਲਾਬ-ਜਿੰਦਾਬਾਦ ਦੇ ਨਾਅਰੇ ਲਗਾਏ ਗਏ। ਸਟੇਜ਼ ਦਾ ਸੰਚਾਲਨ ਕਰਦਿਆਂ ਤਿਆਰੀ ਕਮੇਟੀ ਦੇ ਆਗੂ ਕੁਲਵੰਤ ਤਰਕ ਨੇ ਮੀਟਿੰਗ ’ਚ ਹਾਜ਼ਰ ਲੋਕਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਜਲ੍ਹਿਆਵਾਲੇ ਬਾਗ਼ ’ਚ ਜਨਰਲ ਡਾਇਰ ਵੱਲੋਂ ਰਚੇ ਖ਼ੂਨੀ ਕਾਂਡ ਬਾਰੇ ਮੁੱਢਲੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਵੀ ਸਾਮਰਾਜੀਆਂ ਦੇ ਝੋਲੀ ਚੁੱਕ ਕਾਲੇ ਅੰਗਰੇਜ਼ ਵੀ ਕਿਵੇਂ ਦੇਸ਼ ਦੇ ਲੋਕਾਂ ’ਤੇ ‘‘ਰੌਲਟ ਐਕਟ’’ ਵਰਗੇ ਕਾਲੇ ਕਨੂੰਨ ਬਰਤਾਨਵੀ ਜਾਬਰ ਹਾਕਮਾਂ ਵਾਂਗ ਮੜ ਰਹੇ ਹਨ ਤੇ ਹੱਕ ਮੰਗਦੇ ਲੋਕਾਂ ਤੇ ਹਰ ਕਿਸਮ ਦਾ ਜਬਰ ਢਾਅ ਰਹੇ ਹਨ।
ਸਮਾਗਮ ਕਮੇਟੀ ਦੇ ਸੂਬਾ ਕਮੇਟੀ ਮੈਂਬਰ ਹਰਜਿੰਦਰ ਸਿੰਘ ਮੁੱਖ ਬੁਲਾਰੇ ਨੇ ਆਏ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜਨਰਲ ਡਾਇਰ ਵੱਲੋਂ ਰਚੇ ਜਲ੍ਹਿਆਵਾਲੇ ਬਾਗ਼ ਖ਼ੂਨੀ ਕਾਂਡ ਵਰਗੇ ਅੱਜ ਵੀ ਸੇਵਾਵਾਲ ਕਾਂਢ ਜਾਬਰ ਤਾਕਤਾਂ ਵੱਲੋਂ ਰਚੇ ਜਾ ਰਹੇ ਹਨ। ਆਗੂ ਨੇ ਕਿਹਾ ਕਿ ਕੌਮੀ ਸ਼ਹੀਦਾਂ ਨੇ ਜਿਹੜਾ ਅਸਲ ਆਜ਼ਾਦੀ ਦਾ ਸੁਪਨਾ ਲਿਆ ਸੀ, ਉਹ ਸਾਕਾਰ ਨਹੀਂ ਹੋ ਸਕਿਆ।ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ 47 ਵਿੱਚ ਪ੍ਰਾਪਤ ਹੋਈ ਅਖੌਤੀ ਆਜ਼ਾਦੀ ਤੋਂ ਬਾਅਦ ਵੀ ਸਾਮਰਾਜੀਆਂ ਤੇ ਉਨ੍ਹਾਂ ਦੇ ਸੇਵਾ ’ਚ ਲੱਗੇ ਦੇਸ਼ ਦੇ ਸਾਮਰਾਜੀ ਹਾਕਮਾਂ ਵੱਲੋਂ ਮਿਹਨਤਕਸ਼ ਲੋਕਾਂ ਦੀ ਲੁੱਟ ਉਸੇ ਤਰ੍ਹਾਂ ਜਾਰੀ ਹੈ। ਸਾਨੂੰ ਕੌਮੀ ਸ਼ਹੀਦਾਂ ਦੀਆਂ ਕਰਵਾਨੀਆਂ ਤੋਂ ਪ੍ਰੇਰਨਾ ਲੈ ਕੇ ਹੱਕੀ ਕੌਮੀ ਮੁਕਤੀ ਤੇ ਅਸਲ ਅਜਾਦੀ ਦੇ ਸੰਗਰਾਮ ਨੂੰ ਅੱਗੇ ਵਧਾਉਣਾ ਚਾਹੀਦਾ ਹੈ।ਸਾਧੂ ਸਿੰਘ ਪੰਜੇਟਾ ਨੇ ਵੀ ਚੋਣਾਂ ਦੇ ਢਕਵੰਜ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਅਖੀਰ `ਚ ਸਟੇਜ ਸਕੱਤਰ ਨੇ ਦੱਸਿਆ ਕਿ ਅੰਮ੍ਰਿਤਸਰ ਜਾਣ ਵਾਲੀ ਬੱਸ ਸ 13 ਅਪ੍ਰੈਲ ਨੂੰ 7.00 ਵਜੇ ਸਵੇਰੇ ਮੇਨ ਚੌਂਕ ਸਮਰਾਲਾ ਤੋਂ ਰਵਾਨਾ ਹੋਵੇਗੀ।ਸਭ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ।
ਮੀਟਿੰਗ ’ਚ ਵਿਸ਼ੇਸ਼ ਤੌਰ ਤੇ ਭਰਪੂਰ ਸਿੰਘ, ਸਿਕੰਦਰ ਸਿੰਘ, ਸੰਗਤ ਸਿੰਘ ਸੇਖੋਂ, ਰਾਜਵੀਰ ਸਿੰਘ, ਮੇਵਾ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ ਗਰੇਵਾਲ ਅਤੇ ਭੁਪਿੰਦਰਪਾਲ ਸਿੰਘ ਆਦਿ ਹਾਜਰ ਹੋਏ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media