ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵੱਲੋਂ ਅੱਜ ਲੇਖਕ ਅਤੇ
ਵਿਦਿਆਰਥੀ ਰੂ-ਬ-ਰੂ ਪ੍ਰੋਗਰਾਮ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਉੱਘੇ ਚਿੰਤਕ ਤੇ ਲੇਖਕ ਡਾ. ਨਰਿੰਦਰ ਕੁਮਾਰ ਨੇਬ ਐਸੋਸੀਏਟ ਪ੍ਰੋਫੈਸਰ, ਡੀ.ਏ.ਵੀ ਕਾਲਜ ਜਲੰਧਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ।ਇਸ ਸੈਮੀਨਾਰ ’ਚ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ।
ਸੈਮੀਨਾਰ ਦਾ ਆਗਾਜ਼ ਕਾਲਜ ਸ਼ਬਦ ਨਾਲ ਕੀਤਾ ਗਿਆ।ਪ੍ਰੋ. ਸੁਖਮੀਨ ਬੇਦੀ ਡੀਨ ਅਕਾਦਮਿਕ ਮਾਮਲੇ ਅਤੇ ਵਿਭਾਗ ਮੁਖੀ ਨੇ ਮਹਿਮਾਨਾਂ ਨੂੰ ਪੌਦੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਅਤੇ ਡਾ. ਨਰਿੰਦਰ ਕੁਮਾਰ ਨੇਬ ਦੀ ਰਸਮੀ ਜਾਣ ਪਹਿਚਾਣ ਕਰਵਾਈ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਾਹਿਤ ਦੀ ਸਮਾਜ ਵਿਚ ਜਰੂਰਤ ਤੇ ਜੋਰ ਦਿੰਦਿਆਂ ਸਾਹਿਤ ਵਿਚਲੇ ਲੁੱਕਵੇਂ ਅਰਥ ਲੱਭਣ ਦੀ ਵਿਧੀ-ਵਿਧਾਂਤ ਤੇ ਚਾਨਣਾ ਪਾਇਆ।
ਇਸ ਮੌਕੇ ਡਾ. ਨੇਬ ਨੇ ਆਪਣੇ ਭਾਸ਼ਣ ਵਿਚ ਆਪਣੇ ਪ੍ਰਸਿੱਧ ਨਾਵਲ ਫਲੱਡਿਡ ਡੈਜ਼ਰਟ ਦੇ ਵਿਧੀ ਵਿਧਾਨ, ਵਿਉਂਤ ਬੰਦੀ, ਇਸ ਦੀ ਸ਼ੈਲੀ ਦੇ ਨਾਲ ਨਾਲ ਲਿਖਣ ਪ੍ਰਕਿਰਿਆ ਤੇ ਚਾਨਣਾ ਪਾਇਆ ਤੇ ਵਿਦਿਆਰਥੀਆਂ ਤੇ ਸਵਾਲਾਂ ਦੇ ਜਵਾਬ ਦਿੱਤੇ।ਉਨ੍ਹਾਂ ਨੇ ਅੰਗਰੇਜੀ ਸਾਹਿਤ ਸਭਾ ਵੱਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਇਸ ਮੌਕੇ ਤੇ ਇਨਾਮ ਵੀ ਵੰਡੇ।
ਅੰਤ ’ਚ ਪ੍ਰੋ. ਅਨੁਪਮ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਪ੍ਰੋ. ਸੁਪਨਿੰਦਰਜੀਤ ਕੋਰ, ਪ੍ਰੋ. ਪਰਨੀਤ ਕੌਰ ਢਿੱਲੋਂ, ਪ੍ਰੋ. ਸਾਵੰਤ ਸਿੰਘ ਮੰਟੋ, ਪ੍ਰ੍ਰੋ. ਮਲਕਿੰਦਰ ਸਿੰਘ, ਪ੍ਰੋ. ਵਿਜੇ ਬਰਨਾਡ, ਪ੍ਰੋ. ਦਲਜੀਤ ਸਿੰਘ, ਪ੍ਰੋ. ਮਮਤਾ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਹਰਸ਼ ਸਲਾਰੀਆ, ਪ੍ਰੋ. ਸੌਰਵ, ਪ੍ਰੋ. ਹਰਜਿੰਦਰ ਕੌਰ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media