Tuesday, July 28, 2026

ਵਿਧਾਇਕ ਅਮਨ ਅਰੋੜਾ ਨੇ ਚੋਣ ਤਿਆਰੀਆਂ ਸਬੰਧੀ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

PPN1404201914ਲੌਂਗੋਵਾਲ, 14 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਤੇ ‘ਆਪ‘ ਪਾਰਟੀ ਦੇ ਪੰਜਾਬ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਦੀ ਅਗਵਾਈ `ਚ ਸੁਨਾਮ ਵਿਖੇ ਵਿਧਾਨ ਸਭਾ ਖੇਤਰ ਦੇ ਵਰਕਰਾਂ ਦੀ ਮੀਟਿੰਗ ਹੋਈ।ਜਿਸ ਵਿਚ ਸੈਂਕੜੇ ਵਰਕਰਾਂ ਨੇ ਭਾਗ ਲਿਆ।ਅਰੋੜਾ ਨੇ ਵਰਕਰਾਂ ਨੂੰ ਚੋਣਾਂ ਲਈ ਲਾਮਬੰਦ ਕੀਤਾ।ਉਨਾ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਲੋਕਾਂ ਨੇ ‘ਆਪ‘ਦੇ ਪੱਖ ਵਿਚ ਜ਼ਬਰਦਸਤ ਉਤਸ਼ਾਹ ਹੈ ਅਤੇ ਲੋਕ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦੇ ਲਈ ਉਤਸੁਕ ਹਨ।
ਇਸ ਮੌਕੇ ਐਡਵੋਕੇਟ ਹਰਦੀਪ ਸਿੰਘ ਭਰੂਰ, ਐਡਵੋਕੇਟ ਹਰਪ੍ਰੀਤ ਸਿੰਘ ਹੰਝਰਾ, ਬ੍ਰਿਛ ਭਾਨ, ਹਰਪਾਲ ਸਿੰਘ ਰਿੰਪੀ, ਕਰਮ ਸਿੰਘ, ਜਗਸੀਰ ਸਿੰਘ ਜੱਗਾ, ਇੰਦਰਜੀਤ ਸਿੰਘ, ਪ੍ਰੀਤਮ ਸਿੰਘ, ਕੁਲਦੀਪ ਸਿੰਘ ਚੀਮਾਂ, ਗੁਰਿੰਦਰਪਾਲ ਬਿੱਟੂ, ਜਗਮੀਤ ਸਿੰਘ, ਕ੍ਰਿਸ਼ਨ ਸੰਧੇ, ਮੁਕੇਸ਼ ਜੁਨੇਜਾ, ਦਰਸ਼ਨ ਸਿੰਘ ਬੇਦੀ, ਸੋਨੀ ਵਿਰਕ ਲਖਮੀਰਵਾਲਾ, ਅਵਤਾਰ ਸਿੰਘ, ਕਾਲਾ ਬਡਰੁੱਖਾ, ਜਗਵੀਰ ਸਿੰਘ, ਵਿਸ਼ਵਮੀਤ ਸਿੰਘ, ਮਨੀ ਸਰਾਓ, ਨੰਜੀ ਸ਼ੇਰੋਂ, ਕਰਨਜੀਤ ਸਿੰਘ, ਗੁਰਿੰਦਰ ਪਾਲ ਖੇੜੀ, ਰਾਜ ਸਿੰਘ ਨਮੋਲ ਤੋਂ ਇਲਾਵਾ ਵੱਡੀ ਗਿਣਤੀ `ਚ ਪਾਰਟੀ ਵਰਕਰ ਹਾਜ਼ਰ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply