ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ) – ਸਥਾਨਕ ਵਿਰਸਾ ਵਿਹਾਰ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੀ ਚੋਣ ਜੋਨ
ਆਗੂ ਮੁਖਤਾਰ ਸਿੰਘ ਗੋਪਲਾਪੁਰਾ ਮੱਜਵਿੰਡ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਰਬਸਮਤੀ ਨਾਲ ਸੁਮੀਤ ਸਿੰਘ ਨੂੰ ਜਥੇਬੰਦਕ ਮੁਖੀ, ਜਸਪਾਲ ਸਿੰਘ ਬਾਸਰਕੇ ਨੂੰ ਵਿੱਤ ਵਿਭਾਗ ਮੁਖੀ ਮਾਸਟਰ ਕੁਲਜੀਤ ਸਿੰਘ ਵੇਰਕਾ ਨੂੰ ਮਾਨਸਿਕ ਰੋਗ ਸਲਾਹਕਾਰ ਵਿਭਾਗ, ਧਰਵਿੰਦਰ ਸਿੰਘ ਕੋਹਾਲੀ ਨੂੰ ਮੀਡੀਆ ਵਿਭਾਗ ਮੁਖੀ ਅਤੇ ਮਨਜੀਤ ਸਿੰਘ ਬਾਸਰਕੇ ਨੂੰ ਮੈਗਜ਼ੀਨ ਅਤੇ ਸਭਿਆਚਾਰਕ ਵਿਭਾਗ ਮੁਖੀ ਚੁਣਿਆ ਗਿਆ।
ਮੀਟਿੰਗ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਤਰਕਸ਼ੀਲ ਸੁਸਾਇਟੀ ਨਾਲ ਜੋੜਣ ਅਤੇ ਜਥੇਬੰਦੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਰਣਨੀਤੀ ਤਿਆਰ ਕੀਤੀ ਗਈ।ਇਸ ਮੌਕੇ ਸੁਖਮੀਤ ਸਿੰਘ, ਬਲਦੇਵ ਸਿੰਘ, ਬੀ.ਡੀ ਸਿੰਘ, ਹਰਜਿੰਦਰ ਜੈਨ, ਸਿਮਰਨਜੀਤ ਕੌਰ ਬੋਪਾਰਾਏ, ਕਿਰਤ ਸਿੰਘ, ਹਰਜਿੰਦਰ ਸਿੰਘ ਆਦਿ ਤਰਕਸ਼ੀਲ ਆਗੂ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media