ਲੌਂਗੋਵਾਲ, 15 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਨਾਜ ਮੰਡੀ ਵਿਖੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਬੁੱਧ ਰਾਮ, ਸ਼ੈਲਰ ਐਸੋਸੀਏਸ਼ਨ ਦੇ ਆਗੂ ਸਰਪੰਚ
ਪਰਮਜੀਤ ਸਿੰਘ ਪੰਮਾ, ਸੁਖਦੀਪ ਸਿੰਘ ਸਰਪੰਚ ਮੰਡੇਰ ਕਲਾਂ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਲੋਕ ਸਭਾ ਸੰਗਰੂਰ ਤੋਂ ਟਿਕਟ ਮਿਲਣ ਤੇ ਲੱਡੂ ਵੰਡ ਕੇ ਖੁਸ਼ੀ ਜਤਾਈ ਗਈ।ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਸਰਕਲ ਲੌਂਗੋਵਾਲ ਦੇ ਅੰਦਰ ਪੈਂਦੇ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਵੋਟਾਂ ਪੁਆ ਕੇ ਕੇਵਲ ਸਿੰਘ ਢਿੱਲੋਂ ਨੂੰ ਵੱਡੀ ਲੀਡ ਦੇ ਨਾਲ ਜਿੱਤਾ ਕੇ ਪਾਰਲੀਮੈਂਟ ਵਿਚ ਭੇਜਾਂਗੇ।
ਇਸ ਮੌਕੇ ਰਾਜ ਸਿੰਘ ਸਰਪੰਚ, ਸਾਗਰ ਸਿੰਘ ਸਾਬਕਾ ਸਰਪੰਚ, ਜਗਮੇਲ ਸਿੰਘ ਸਰਪੰਚ, ਜਗਦੇਵ ਸਿੰਘ ਸਰਪੰਚ, ਗੁਰਦੇਵ ਸਿੰਘ ਸਰਪੰਚ, ਦਰਸ਼ਨ ਸਿੰਘ ਸਰਪੰਚ, ਪੰਜਾਬ ਸਿੰਘ ਪੰਚ, ਸੁਰਿੰਦਰ ਸਿੰਘ ਪੰਚ, ਅਮਰੀਕ ਸਿੰਘ ਪੰਚ, ਵੀਰ ਸਿੰਘ ਪੰਚ, ਬਲਜੀਤ ਸਿੰਘ ਪੰਚ, ਜਰਨੈਲ ਸਿੰਘ ਸਾਬਕਾ ਸਰਪੰਚ, ਭੂਸ਼ਨ ਪੰਚ, ਜਸਵੀਰ ਸਿੰਘ, ਲਾਭ ਸਿੰਘ ਪੰਚ, ਜੱਗ ਨੰਬਰਦਾਰ ਆਦਿ ਮੌਜੂਦ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media