ਭੀਖੀ, 16 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਕਮਰਕੱਸ ਲਈ ਹੈ।ਇਸ ਦੇ ਫਲਸਰੂਪ
ਅੱਜ ਸੁਨਾਮ ਰੋਡ ਤੇ ਇੱਕ ਨਿੱਜੀ ਰਿਜੋਰਟ ਵਿੱਚ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਉਮੀਦਵਾਰ ਦਾ ਜਲਦੀ ਐਲਾਨ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਕਾਲੀ-ਭਾਜਪਾ ਦੇ ਹੱਕ ਵਿੱਚ ਹਵਾਂ ਚੱਲ ਰਹੀ ਹੈ ਅਤੇ ਸਾਰੀਆਂ ਦੀਆਂ ਸਾਰੀਆਂ 13 ਸੀਟਾਂ `ਤੇ ਅਕਾਲੀ-ਭਾਜਪਾ ਉਮੀਦਵਾਰ ਜੇਤੂ ਰਹਿਣਗੇ।
ਉਨ੍ਹਾਂ ਕਿਹਾ ਕਿ ਜਮੀਨੀ ਪੱਧਰ `ਤੇ ਸਮੂਹ ਵਰਕਰ ਕਮਰਕੱਸ ਚੁੱਕੇ ਹਨ ਅਤੇ ਚੋਣ ਵਿੱਚ ਬਾਕੀ ਰਹਿੰਦੇ ਸਮੇਂ ਦੌਰਾਨ ਉਹ ਹਵਾ ਦਾ ਰੁੱਖ ਪੂਰੀ ਤਰ੍ਹਾਂ ਬਦਲ ਦੇਣਗੇ।ਉਨ੍ਹਾਂ ਕਾਂਗਰਸ ਨੂੰ ਨੇਤਾਵਿਹੁਣੀ ਦੱਸਦੇ ਹੋਏ ਕਿਹਾ ਕਿ ਮੋਦੀ ਲਹਿਰ ਦੇ ਸਾਹਮਣੇ ਸਾਰੇ ਦੇਸ਼ ਵਿੱਚ ਕੋਈ ਵੀ ਕਾਂਗਰਸੀ ਆਗੂ ਠਹਿਰ ਨਹੀ ਸਕਦਾ।ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਤੇ ਤੰਜ਼ ਕੱਸਦਿਆ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਸਰਕਾਰ ਲੋਕਾਂ ਦੀਆ ਭਾਵਨਾਵਾਂ ਤੇ ਖਰੀ ਨਹੀ ਉਤਰ ਸਕੀ।ਉਪਰੰਤ ਉਨ੍ਹਾਂ ਨੇ ਇਕੱਤਰ ਲੋਕਾਂ ਨਾਲ ਨਿੱਜੀ ਮਿਲਣੀ ਕਰਕੇ ਪਾਰਟੀ ਦੀ ਬੇਹਤਰੀ ਲਈ ਵਿਚਾਰਾਂ ਕੀਤੀਆ।
ਇਸ ਸਮਾਰੋਹ ਵਿੱਚ ਹਲਕਾ ਇੰਚਾਰਜ਼ ਜਗਦੀਪ ਸਿੰਘ ਨਕੱਈ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਪੀਆਣਾ, ਪ੍ਰੇਮ ਅਰੋੜਾ, ਲਛਮਣ ਸਿੰਘ ਮੂਲੇਵਾਲੀਆ, ਭਾਜਪਾ ਆਗੂ ਸੁਖਦੇਵ ਸਿੰਘ ਫਰਵਾਹੀ, ਕੁਲਸ਼ੇਰ ਸਿੰਘ ਰੂਬਲ, ਮਜੀਠਾ ਸਿੰਘ ਠੇਕੇਦਾਰ, ਚਰਨਜੀਤ ਸਿੰਘ ਭੱਠਲ, ਜਗਸੀਰ ਸਿੰਘ ਨੰਬਰਦਾਰ, ਕੋਸਲਰ ਰਾਮਪਾਲ, ਬਲਵਿੰਦਰ ਸ਼ਰਮਾ, ਮਲਕੀਤ ਸਿੰਘ ਸਮਾਓ, ਚਰਨਜੀਤ ਸਿੰਘ ਢਿਲੋ, ਗੁਲਸ਼਼ਨ ਮਿੱਤਲ, ਵਿਜੈ ਕੁਮਾਰ ਗਰਗ, ਵਿਕਾਸ ਕੁਮਾਰ, ਹਰਬੰਸ ਸਿੰਘ,ਜੋਨੀ ਗਰਗ ਤੋਂ ਇਲਾਵਾ ਵੱਡੀ ਗਿਣਤੀ `ਚ ਵਰਕਰ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media