ਭੀਖੀ, 18 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਕਸਬਾ ਭੀਖੀ ਦੇ ਵਾਰਡ ਨੰਬਰ 13 ਦੀ ਢਿਲੋਂ ਪੱਤੀ `ਚ ਸੁਖਪਾਲ ਸਿੰਘ ਖਹਿਰਾ ਵਲੋਂ ਚੋਣ ਪ੍ਰਚਾਰ ਕੀਤਾ ਗਿਆ।ਖਹਿਰਾ ਨੇ ਕਾਂਗਰਸ ਅਤੇ ਅਕਾਲੀ ਨੂੰ ਲੰਮੇ ਹੱਥੀਂ ਲੈਂਦਾ ਕਿਹਾ ਕਿ ਇਹਨਾਂ ਦੋਵਾਂ ਪਾਰਟੀਆਂ ਨੇ ਪੰਜਾਬ ਵਿੱਚ ਲੁੱਟ ਖਸੁੱਟ ਤੋਂ ਬਿਨਾਂ ਹੋਰ ਕੁੱਝ ਨਹੀਂ ਕੀਤਾ।ਇਹਨਾਂ ਦੋਵਾਂ ਪਾਰਟੀਆਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕੈਪਟਨ ਸਰਕਾਰ ਦੀ ਕੋਈ ਖੈਰਾਤ ਨਹੀਂ ਚਾਹੀਦੀ, ਸਗੋਂ ਉਹਨਾਂ ਦੀਆਂ ਫਸਲਾਂ ਦੇ ਸਰਕਾਰਾਂ ਵਲੋਂ ਮੁੱਲ ਸਹੀ ਤੈਅ ਕਰ ਦਿੱਤੇ ਜਾਂਦੇ ਜਾਂ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰ ਦਿੱਤੀ ਜਾਂਦੀ ਤਾਂ ਇਹਨਾਂ ਖੁਦਕੁਸ਼ੀ ਨੂੰ ਰੋਕਿਆ ਜਾ ਸਕਦਾ ਸੀ। ਪ੍ਰੰਤੂ ਇਹਨਾਂ ਦੋਵਾਂ ਪਰਿਵਾਰਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ।ਦੋਵੇਂ ਪਰਿਵਾਰ ਸਿਰਫ ਆਪਣੀ ਹੀ ਮੌਜ ਮਸਤੀ ਵਿਚ ਲੱਗੇ ਹੋਏ ਹਨ।ਉਨਾਂ ਸੂਬਾ ਸਰਕਾਰ ਤੇ ਤੰਜ਼ ਕੱਸਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਸਰਕਾਰ ਲੋਕਾਂ ਦੀਆ ਭਾਵਨਾਵਾਂ ਤੇ ਖਰੀ ਨਹੀ ਉਤਰ ਸਕੀ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਵਰਕਰ ਹੀ ਉਹਨਾਂ ਵਲੋਂ ਪਛਿਲੇ ਦੋ ਸਾਲਾਂ ਕੋਈ ਵੀ ਕੰਮ ਨਾ ਕੀਤੇ ਜਾਣ ਕਾਰਨ ਨਾਰਾਜ਼ ਹਨ। ਉਨ੍ਹਾਂ ਨਾਲ ਮੌਜੂਦ ਸੀ.ਪੀ.ਆਈ ਦੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਬੋਲਦਿਆਂ ਕਿਹਾ ਕਿ ਮਾੜੀ ਆਰਥਿਕ ਹਾਲਤ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਦੇਸ਼ ਦਾ ਅੰਨਦਾਤਾ ਕਿਸਾਨ, ਮਜ਼ਦੂਰ ਮਜ਼ਬੂਰੀ ਵੱਸ ਖੁਦਕੁਸ਼ੀਆਂ ਦਾ ਰਾਸਤਾ ਅਖਤਿਆਰ ਕਰ ਰਿਹਾ ਹੈ ਅਤੇ ਸਮੇਂ ਦੀਆਂ ਸਰਕਾਰਾਂ ਕਰਜ਼ਾ ਮੁਆਫੀ ਦੇ ਕੀਤੇ ਗਏ ਵਾਅਦਿਆਂ ਨੂੰ ਪੂਰੇ ਨਹੀਂ ਕਰ ਰਹੀਆਂ।ਦੋਵਾਂ ਸਰਕਾਰਾਂ ਤੋਂ ਲੋਕ ਅੱਕ ਚੁੱਕੇ ਹਨ।ਚੋਣ ਪ੍ਰਚਾਰ ਦੌਰਾਨ ਅਧਿਆਪਕ ਵਰਗ ਵਲੋਂ ਖਹਿਰਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ।ਜਿਸ ਵਿਚ ਸਕੂਲਾਂ ਦੀ ਖ਼ਸਤਾ ਹਾਲਤ ਅਤੇ ਪੀਣ ਵਾਲੇ ਕਾਰਨ ਹੋ ਰਹੇ ਕੈਂਸਰ ਨੂੰ ਰੋਕਣ ਲਈ ਕਿਹਾ ਗਿਆ ਹੈ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media