Sunday, April 26, 2026

ਪਿੰਡ ਸਤੌਜ ਦੀ ਨੁਹਾਰ ਬਦਲੀ ਜਾਵੇਗੀ – ਕੇਵਲ ਸਿੰਘ ਢਿੱਲੋਂ

ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਅਤੇ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ PUNJ2104201904ਢਿੱਲੋਂ ਨੇ ਪਿੰਡ ਸਤੌਜ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੈ ਕਿਹਾ ਕਿ 2014 ਵਿੱਚ ਮੈਂਬਰ ਪਾਰਲੀਮੈਂਟ ਚੁਣੇ ਗਏ ਭਗਵੰਤ ਮਾਨ ਨਾ ਤਾਂ  ਆਪਣੇ ਸੰਗਰੂਰ ਹਲਕੇ ਵਿੱਚ ਕਿਸੇ ਤਰ੍ਹਾਂ ਦਾ ਵਿਕਾਸ ਕਰਾਉਣ ਵਿੱਚ ਸਫਲ ਹੋਏ ਅਤੇ ਨਾ ਹੀ ਆਪਣੇ ਪਿੰਡ ਸਤੌਜ ਵਿਚ ਕੋਈ ਵਿਕਾਸ ਕਾਰਜ ਕਰਵਾਇਆ।ਭਗਵੰਤ ਮਾਨ ਨੇ ਆਪਣੇ ਕਾਰਜ਼ਕਾਲ ਦੌਰਾਨ ਨਾ ਹੀ ਕੋਈ ਵੱਡੀ ਇੰਡਸਟਰੀ ਤੇ ਨਾ ਹੀ ਕੋਈ ਵਿੱਦਿਅਕ ਸੰਸਥਾ ਤੇ ਸਿਹਤ ਸਹੂਲਤਾਂ ਲਈ ਕੋਈ ਵੱਡਾ ਲੈ ਕੇ ਆਏ।ਉਹਨਾਂ ਕਿਹਾ ਕਿ ਪਿੰਡ ਸਤੌਜ ਨੂੰ ਓਹਨਾ ਦੇ ਜੱਦੀ ਪਿੰਡ ਟੱਲੇਵਾਲ ਦੇ ਮੁਕਾਬਲੇ ਵੇਖਿਆ ਜਾਵੇ ਤਾ ਫਰਕ ਆਪਣੇ ਆਪ ਪਤਾ ਲੱਗ ਜਾਵੇਗਾ।ਢਿੱਲੋਂ ਨੇ ਵਾਅਦਾ ਕੀਤਾ ਕਿ ਜੇਕਰ ਸੰਗਰੁਰ ਹਲਕੇ ਦੇ ਵਾਸੀ ਓਹਨਾ ਨੂੰ ਮੈਂਬਰ ਪਾਰਲੀਮੈਂਟ ਚੁਣਦੇ ਹਨ ਤਾਂ ਉਹ ਪਿੰਡ ਸਤੌਜ ਨੂੰ ਗੋਦ ਲੈਣਗੇ ਅਤੇ ਇਸ ਨੂੰ ਵਿਕਾਸ ਅਤੇ ਤਰੱਕੀ ਦੀ ਲੀਹ ਵੱਲ ਮੋੜਣਗੇ।ਢਿੱਲੋਂ ਨੇ  ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੀ ਹੈ ਅਤੇ ਲੋਕਾਂ ਨੂੰ ਧਰਮ ਦੇ ਨਾਮ `ਤੇ ਵੰਡ ਕੇ ਰਾਜ ਕੀਤਾ ਤੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ 10 ਸਾਲਾ ਕਾਰਜਕਾਲ ਵਿੱਚ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਅਤੇ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਮੈਂਬਰ ਹੋਣ ਦੇ ਬਾਵਜੂਦ ਸੰਗਰੂਰ ਹਲਕੇ ਲਈ ਕੁੱਝ ਵੀ ਨਹੀਂ ਕਰ ਸਕੇ।
               ਇਸ ਮੌਕੇ ਤੇ ਦਿੜ੍ਹਬਾ ਤੋਂ ਹਲਕਾ ਇੰਚਾਰਜ ਅਜਾਇਬ ਸਿੰਘ ਰਟੌਲ, ਕਾਲਾ ਢਿੱਲੋਂ, ਭੋਲਾ ਸਿੰਘ, ਮੰਗੂ ਸਿੰਘ, ਪਰਮਜੀਤ ਕੌਰ, ਅੰਗਰੇਜ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਜਗਸੀਰ ਸਿੰਘ, ਚਰਨ ਸਿੰਘ ਅਤੇ ਕੇਵਲ ਸਿੰਘ ਵੀ ਮੌਜੂਦ ਸਨ।ਇਸ ਸਮੇਂ ਵੱਡੀ ਗਿਣਤੀ `ਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਰਕਰ ਆਪੋ ਆਪਣੀ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply