Tuesday, September 29, 2026

ਵੋਟਰ ਚੇਤਨਾ ਸਬੰਧੀ ਜਾਗਰੂਕਤਾ ਵੈਨ ਰਵਾਨਾ

PUNJ2104201918ਅੰਮ੍ਰਿਤਸਰ, 21 ਅਪਰੈਲ (ਪੰਜਾਬ ਪੋਸਟ -ਸੁਕਬੀਰ ਸਿੰਘ) – ਚੋਣ ਕਮਿਸ਼ਨ ਵੱਲੋਂ 19 ਮਈ ਨੂੰ ਰਾਜ ’ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਮੰਤਵ ਨਾਲ ਤਿਆਰ ਕੀਤੀਆਂ ਗਈਆਂ ਵੋਟਰ ਜਾਗਰੂਕਤਾ ਵੈਨਾਂ ਅੱਜ ਤੋਂ ਜ਼ਿਲ੍ਹੇ ’ਚ ਕਾਰਜਸ਼ੀਲ ਹੋ ਗਈਆਂ ਹਨ।
ਅੰਮ੍ਰਿਤਸਰ ਜ਼ਿਲ੍ਹੇ ਦੇ ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਦਾ ਨਿਰਪੱਖਤਾ, ਨਿਡਰਤਾ, ਬਿਨਾਂ ਲਾਲਚ ਤੇ ਭੈਅ ਨਾਲ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਵਾਲੀਆਂ ਇਹ ਮੋਬਾਇਲ ਵੈਨ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ’ਚ 22 ਦਿਨ ਲਈ ਵੱਖ-ਵੱਖ ਖੇਤਰਾਂ  ਦਾ ਦੌਰਾ ਕਰੇਗੀ।
ਜਾਗਰੂਕਤਾ ਵੈਨ ਨੂੰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਿਵਦੁਲਾਰ ਸਿੰਘ ਢਿੱਲੋਂ ਨੇ ਸਥਾਨਕ ਸਰਕਟ ਹਾਊਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਵੈਨ ਹਰੇਕ ਹਲਕੇ ਵਿਚ 2 ਦਿਨ ਰਹੇਗੀ ਅਤੇ ਸਾਰੇ ਵਿਧਾਨ ਸਭਾ ਹਲਕਿਆਂ  ਦੇ ਵੱਖ-ਵੱਖ ਪਿੰਡਾਂ ਅਤੇ ਸਹਿਰ ’ਚ ਜਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਮਤਦਾਨ ਕੇਂਦਰਾਂ ’ਤੇ ਜਾ ਕੇ ਮਤਦਾਨ ਲਈ ਪ੍ਰੇਰਿਤ ਕਰੇਗੀ।
ਉਨ੍ਹਾਂ ਦੱਸਿਆ ਕਿ ਐਲ.ਈ.ਡੀ ਸਕਰੀਨ ਅਤੇ ਆਡੀਓ-ਵੀਡੀਓ ਨਾਲ ਲੈਸ ਇਹ ਵੈਨ ਚੋਣ ਕਮਿਸ਼ਨ ਵਲੋਂ ਚੋਣ ਅਮਲ ਨਾਲ ਸਬੰਧਤ ਮੋਬਾਇਲ ਐਪਸ ਜਿਵੇਂ ਸੀ-ਵਿਜਿਲ, ਵੋਟਰ ਹੈਲਪਲਾਈਨ, ਪੀ.ਡਬਲਯੂ.ਡੀ ਐਪ, 1950 ਅਤੇ ਸੁਵਿਧਾ ਐਪ ਬਾਰੇ ਵੀ ਵਿਸਥਾਰ ’ਚ ਦੱਸੇਗੀ।
    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢਿਲੋ ਨੇ ਦੱਸਿਆ ਕਿ 22 ਅਪਰੈਲ ਤੋ ਪੰਜਾਬ ਵਿੱਚ 7ਵੇਂ ਫੇਜ਼ ਦੀਆਂ ਚੋਣਾਂ ਦਾ ਨੋਟਿਫਿਕੇਸ਼ਨ ਜਾਰੀ ਹੋ ਜਾਵੇਗਾ ਅਤੇ 22 ਅਪਰੈਲ ਤੋ ਸਵੇਰੇ 11.00 ਵਜੋ ਤੋ ਲੈ ਕੇ 29 ਅਪਰੈਲ ਤੱਕ ਉਮੀਦਵਾਰ ਆਪਣੇ ਕਾਗਜ਼ ਦਾਖਲ ਕਰ ਸਕਣਗੇੇ
    ਇਸ ਮੌਕੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ, ਅਮਨਦੀਪ ਸਿੰਘ ਤਹਿਸੀਲਦਾਰ ਚੋਣਾਂ, ਨਰਿੰਦਰਜੀਤ ਸਿੰਘ ਪੰਨੂੰ ਜ਼ਿਲਾ੍ਹ ਸਮਾਜਿਕ ਤੇ ਸੁਰੱਖਿਆ ਅਫਸਰ, ਸ਼੍ਰੀਮਤੀ ਮੀਨਾ ਦੇਵੀ ਸੀ.ਡੀ.ਪੀ.ਓ ਅਤੇ ਸੋਰਭ ਖੋਸਲਾ ਚੋਣ ਸਹਾਇਕ ਵੀ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply