Tuesday, September 29, 2026

7 ਕਿਸਾਨ ਜਥੇਬੰਦੀਆਂ ਵਲੋਂ ਪਟਿਆਲਾ `ਚ ਵਿਸ਼ਾਲ ਧਰਨਾ 2 ਮਈ ਤੋਂ – ਗੋਬਿੰਦਰ ਸਿੰਘ

PUNJ2104201919ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਦੇ ਵੱਖ ਵੱਖ ਪਿੰਡਾਂ ਦੇ ਅਹੁੱਦੇਦਾਰਾਂ ਦੀ ਇੱਕ ਜਰੂਰੀ ਮੀਟਿੰਗ ਯੂਨੀਅਨ ਦੇ ਬਲਾਕ ਜਨਰਲ ਸਕੱਤਰ ਗੋਬਿੰਦਰ ਸਿੰਘ ਬਡਰੁੱਖਾਂ  ਦੀ ਅਗਵਾਈ ਦੇ ਹੇਠ ਮਾਤਾ ਭੋਲੀ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਹੋਈ।ਜਿਸ ਵਿੱਚ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾ ਦਾ ਇਸ ਬੇਮੌਸਮੀ ਬਰਸਾਤ, ਹਨੇਰੀ ਅਤੇ ਗੜੇਮਾਰੀ ਦੇ ਕਾਰਨ ਕਣਕ, ਹਰੇ ਚਾਰੇ ਅਤੇ ਸਬਜ਼ੀਆਂ ਦਾ ਕਈ ਪਿੰਡਾਂ ਵਿੱਚ ਵੱਡੀ ਪੱਧਰ `ਤੇ ਨੁਕਸਾਨ ਹੋਇਆ ਹੈ।ਉਸ ਦੀ ਪ੍ਰਸ਼ਾਸਨ ਵਲੋਂ ਸਹੀ ਗਿਰਦਾਵਰੀ ਕਰਵਾਈ ਜਾਵੇ। ਜਿੰਨਾਂ ਕਿਸਾਨਾਂ ਦੀ ਪਹਿਲਾਂ ਗਿਰਦਾਵਰੀ ਕੀਤੀ ਗਈ ਸੀ ਉਹ ਪਟਵਾਰੀਆਂ ਵਲੋਂ 25 ਫੀਸਦ ਨੁਕਸਾਨ ਦੀ ਹੀ ਕੀਤੀ ਗਈ ਸੀ।ਪਰ ਕੁੱਝ ਪਿੰਡਾਂ ਵਿਚ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ 80 ਫੀਸਦ ਨੁਕਸਾਨ ਹੋ ਚੁਕਾ ਹੈ।ਜਿਸ ਦੀ ਦੁਬਾਰਾ ਤੋਂ ਸਹੀ ਤਰੀਕੇ ਨਾਲ ਗਿਰਦਾਵਰੀ ਕਰਵਾਈ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਕਤ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਉਹ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰ ਦੇਣਗੇ, ਪਰ ਪੂਰਾ ਕਰਜ਼ਾ ਤਾਂ ਮੁਆਫ਼ ਨਹੀਂ ਹੋਇਆ। ਹੁਣ ਇਸ ਮੁੱਦੇ ਤੇ ਸਿਆਸਤ ਜ਼ਰੂਰ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ 2,3 ਅਤੇ 4 ਮਈ ਨੂੰ ਪਟਿਆਲਾ ਵਿੱਚ 7 ਕਿਸਾਨ ਜੱਥੇਬੰਦੀਆਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਕਿਸਾਨ ਬਹੁਤ ਭਾਰੀ ਗਿਣਤੀ ਵਿੱਚ ਹਿੱਸਾ ਲੈਣਗੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply