ਲੌਂਗੋਵਾਲ, 23 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪਏ ਮੀਂਹ ਨੇ ਕਣਕ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ।ਜਿਸ ਕਾਰਨ ਕਣਕ
`ਚ ਨਮੀ ਦੀ ਮਾਤਰਾ ਕਾਫ਼ੀ ਵੱਧ ਗਈ ਹੈ।ਇੰਨਾ ਸ਼ਬਦਾਂ ਦਾ ਪ੍ਰਗਟਾਵਾ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਸਰਪ੍ਰਸਤ ਮਾਸਟਰ ਰਚਨਾ ਰਾਮ ਨੇ ਕੀਤਾ।ਉਨਾਂ ਕਿਹਾ ਕਿ ਸਾਰੇ ਪੰਜਾਬ ਵਿੱਚ ਹੀ ਹੋਈ ਭਾਰੀ ਬਾਰਸ਼ ਕਾਰਨ ਕਣਕ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਵਧ ਗਈ ਹੈ।ਨੇੜਲੇ ਦਿਨਾਂ ਵਿੱਚ ਵੀ ਮੀਂਹ ਪੈਣ ਦੇ ਡਰ ਨਾਲ ਕਿਸਾਨ ਆਪਣੀਆਂ ਫ਼ਸਲਾਂ ਨੂੰ ਜ਼ਿਆਦਾ ਦਿਨ ਸੰਭਾਲ ਕੇ ਨਹੀਂ ਰੱਖ ਸਕਦਾ ਅਤੇ ਜ਼ਿਆਦਾਤਰ ਕਿਸਾਨਾਂ ਕੋਲ ਆਪਣੀ ਫ਼ਸਲ ਸੁਕਾਉਣ ਲਈ ਕੋਈ ਢੁੱਕਵੀਂ ਜਗਾ ਵੀ ਨਹੀਂ ਹੁੰਦੀ।ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਉਸੇ ਹਾਲਤ ਵਿੱਚ ਹੀ ਮੰਡੀਆਂ ਵਿੱਚ ਲਿਆਉਣੀ ਪੈ ਰਹੀ ਹੈ ਅਤੇ ਮੰਡੀਆਂ ਵਿੱਚ ਵੀ ਭਾਰੀ ਮਾਤਰਾ ਵਿੱਚ ਕਣਕ ਦੀ ਆਮਦ ਹੋਣ ਕਾਰਨ ਕਣਕ ਨੂੰ ਸੁਕਾਉਣ ਦਾ ਸਮਾਂ ਅਤੇ ਜਗਾ ਦੋਵੇਂ ਹੀ ਨਾ ਹੋਣ ਕਾਰਨ ਕਣਕ ਦੀ ਖ਼ਰੀਦ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨਾਂ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਦਾ ਰਿਸ਼ਤਾ ਨੌਂਹ ਮਾਸ ਵਾਲਾ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਰਿਸ਼ਤੇ ਨੂੰ ਬਣਾਈ ਰੱਖਣ ਲਈ ਅਤੇ ਕਣਕ ਦੀ ਖ਼ਰੀਦ ਨੂੰ ਸੁਖਾਲਾ ਕਰਦੇ ਹੋਏ ਕਣਕ ਵਿੱਚ ਨਮੀ ਦੀ ਵਧੀ ਹੋਈ ਮਾਤਰਾ ਨਾਲ ਹੀ ਖ਼ਰੀਦ ਕਰੇ ਅਤੇ ਨਮੀ ਦੀ ਮਾਤਰਾ ਵਿੱਚ ਛੂਟ ਦੇਵੇ।ਤਾਂ ਕਿ ਕਣਕ ਦੀ ਖ਼ਰੀਦ ਵਿੱਚ ਕਿਸੇ ਵੀ ਧਿਰ ਨੂੰ ਕੋਈ ਪਰੇਸ਼ਾਨੀ ਨਾ ਆਵੇ।
ਇਸ ਮੌਕੇ ਉਨ੍ਹਾਂ ਨਾਲ ਸੁਰੇਸ਼ ਸਿੰਗਲਾ, ਅਮਰੀਕ ਸਿੰਘ ਧਾਲੀਵਾਲ, ਅਮੋਲਕ ਸਿੰਘ, ਹਜ਼ਾਰੀ ਮੱਲ, ਸੁਰੇਸ਼ ਨੱਪੀ, ਕੇਵਲ ਛਾਜ਼ਲੀ, ਸੁਰਿੰਦਰ ਕੁਮਾਰ ਛਾਜਲੀ, ਰਮੇਸ਼ ਕੁਮਾਰ ਛਾਹੜ, ਪਵਨ ਜਖੇਪਲ, ਪ੍ਰੇਮ ਜਖੇਪਲ, ਦੀਵਾਨ ਆਦਿ ਵੀ ਮੌਜੂਦ ਸਨ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media