ਕਾਲਜ ਵਿਦਿਆਰਥੀਆਂ ਨੂੰ ਮਿਲੇਗੀ 66ਫੀਸਦੀ ਰਿਆਇਤ
ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੀਆਰਟੀਐਸ ਬੱਸਾਂ ਦੇ ਮੁਫ਼ਤ ਝੂਟੇ 27 ਅਪ੍ਰੈਲ ਤੋਂ ਬੰਦ ਹੋ ਜਾਣਗੇ ਅਤੇ 28 ਅਪ੍ਰੈਲ ਤੋਂ ਇਨਾਂ ਬੱਸਾਂ ਦਾ ਕਿਰਾਇਆ ਸ਼ੁਰੂ ਹੋ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸਕੱਤਰ ਟਰਾਂਸਪੋਰਟ ਵਿਭਾਗ ਕੇ.ਸਿਵਾ ਪ੍ਰਸਾਦ ਨੇ ਦੱਸਿਆ ਹੈ ਕਿ 0 ਤੋਂ 3 ਕਿਮੀ: ਤੱਕ ਬੱਸ ਦਾ ਕਿਰਾਇਆ 5/-ਰੁਪਏ, 3 ਤੋਂ 6 ਕਿਮੀ: ਤੱਕ 10/-ਰੁਪਏ, 6 ਤੋਂ 12 ਕਿਮੀ: ਤੱਕ 15/-ਰੁਪਏ, 12 ਤੋਂ 20 ਕਿਮੀ: ਤੱਕ 20/-ਰੁਪਏ ਅਤੇ 20 ਕਿਮੀ: ਤੋਂ ਉਤੇ ਕਿਰਾਇਆ 1 ਰੁਪਏ ਪ੍ਰਤੀ ਕਿ.ਮੀ: ਵਾਧੂ ਚਾਰਜ ਲਗੇਗਾ।ਉਨਾਂ ਦੱਸਿਆ ਕਿ ਇਕ ਦਿਨ ਵਿੱਚ ਅਸੀਮਤ ਸਫ਼ਰ ਕਰਨ ਲਈ ਰੋਜ਼ਾਨਾ ਬੱਸ ਪਾਸ ਲਈ ਵਿਦਿਆਰਥੀਆਂ ਅਤੇ ਸੀਨੀਅਰ ਨਾਗਰਿਕਾਂ ਤੋਂ 25/- ਰੁਪਏ ਅਤੇ ਆਮ ਲੋਕਾਂ ਕੋਲੋਂ 50/- ਰੁਪਏ ਲਏ ਜਾਣਗੇ।
ਉਨਾਂ ਅੱਗੇ ਦੱਸਿਆ ਕਿ ਕਾਲਜ ਵਿਦਿਆਰਥੀਆਂ ਨੂੰ ਬੱਸ ਕਿਰਾਏ ਵਿੱਚ 66 ਫੀਸਦੀ ਰਿਆਇਤ ਅਤੇ ਸਕੂਲੀ ਵਿਦਿਆਰਥੀਆਂ ਨੂੰ 100 ਫੀਸਦੀ ਰਿਆਇਤ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਇਨਾਂ ਕੋਲੋਂ ਕੇਵਲ ਇਕ ਵਾਰ ਹੀ 50/- ਰੁਪਏ ਕਾਰਡ ਦੇ ਲਏ ਜਾਣਗੇ ਜੋ ਕਿ ਨਾ-ਮੋੜਨਯੋਗ ਹੋਣਗੇ।ਪ੍ਰਸਾਦ ਨੇ ਦੱਸਿਆ ਕਿ ਆਮ ਲੋਕਾਂ ਲਈ ਸਮਾਰਟ ਕਾਰਡ ਬਣਾਏ ਜਾਣਗੇ ਅਤੇ ਉਨਾਂ ਨੂੰ 20 ਫੀਸਦੀ ਰਿਆਇਤ ਦਿੱਤੀ ਜਾਵੇਗੀ ਅਤੇ ਉਨਾਂ ਕੋਲੋਂ ਕੇਵਲ ਇਕ ਵਾਰ ਹੀ 50/- ਰੁਪਏ ਲਏ ਜਾਣਗੇ ਜੋ ਕਿ ਬੱਸ ਪਾਸ ਮੋੜਨ ਉਪਰੰਤ ਮੋੜਨਯੋਗ ਹੋਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media