Wednesday, September 9, 2026

ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਜਾਰੀ

PPN12091413
ਫਾਜਿਲਕਾ, 12 ਸਿਤੰਬਰ (ਵਿਨੀਤ ਅਰੋੜਾ) – ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਅੱਜ ਪੰਜਵੇਂ ਦਿਨ ਜਿਲਾ ਫਾਜਿਲਕਾ ਅਤੇ ਬਲਾਕ ਫਾਜਿਲਕਾ ਵਿੱਚ ਜਾਰੀ ਰਹੀ ਜਿਸ ਵਿੱਚ ਨਰੇਗਾ ਮਜਦੂਰਾਂ ਦੁਆਰਾ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਰੱਖੀ ਗਈ ।ਜਿਸ ਵਿੱਚ ਉਨ੍ਹਾਂ ਦੇ ਦੁਆਰਾ ਪੇ ਗਰੇਡ ਦੇਣ, ਪੱਕਾ ਕਰਣ ਅਤੇ ਰੇਗੁਲਰ ਤਨਖਾਹ ਦੇਣ ਦੀ ਮੰਗ ਰੱਖੀ ਗਈ ।ਇਹ ਕਲਮ ਛੋੜ ਹੜਤਾਲ ਪੂਰੇ ਪੰਜਾਬ ਵਿੱਚ ਚੱਲ ਰਹੀ ਹੈ।ਇਸ ਦਫਤਰ ਦੇ ਸਮੂਹ ਸਟਾਫ ਨੇ ਇਸ ਬਲਾਕ ਦੇ ਬਲਾਕ ਕਮੇਟੀ ਚੇਅਰਮੈਨ ਸ਼੍ਰੀਮਤੀ ਬਿਮਲਾ ਰਾਣੀ ਨੂੰ ਆਪਣਾ ਮੰਗ ਪੱਤਰ ਸੋਪਿਆ।ਇਸ ਬਲਾਕ ਦੇ ਚੇਅਰਮੈਨ ਸ਼੍ਰੀਮਤੀ ਬਿਮਲਾ ਰਾਣੀ ਦੁਆਰਾ ਸਮੂਹ ਮਗਨਰੇਗਾ ਸਟਾਫ ਨੂੰ ਭਰੋਸਾ ਦਵਾਇਆ ਗਿਆ ਕਿ ਉਹ ਉਨ੍ਹਾਂ ਦੀ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ।ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਕਮੇਟੀ ਦੇ ਵਾਇਸ ਚੇਅਰਮੈਨ ਅਸ਼ੋਕ ਕੰਬੋਜ, ਬੀਜੇਪੀ ਪ੍ਰਧਾਨ ਮਲਕੀਤ ਸਿੰਘ, ਕੌੜਿਆਂਵਾਲੀ ਦੇ ਬਲਾਕ ਕਮੇਟੀ ਮੈਂਬਰ ਕੰਵਰਸੈਨ ਅਤੇ ਵੱਖ-ਵੱਖ ਪਿੰਡਾਂ ਅਤੇ ਪੰਚਾਇਤੀ ਕਮੇਟੀ ਮੈਂਬਰ ਮੌਜੂਦ ਸਨ।ਬਲਾਕ ਫਾਜਿਲਕਾ ਦੇ ਪ੍ਰਧਾਨ ਸੁਭਾਸ਼ ਚੰਦਰ ਦੁਆਰਾ ਦੱਸਿਆ ਗਿਆ ਕਿ 15 ਸਿਤੰਬਰ ਤੱਕ ਬਲਾਕ ਲੇਵਲ ‘ਤੇ, 16 ਤੋਂ 22 ਸਿਤੰਬਰ ਤੱਕ ਜਿਲਾ ਪੱਧਰ ਉੱਤੇ ਅਤੇ 22 ਅਤੇ 24 ਸਿਤੰਬਰ ਨੂੰ ਰਾਜ ਪੱਧਰ ਧਰਨੇ ਦਿੱਤੇ ਜਾਣਗੇ ।ਅਜੋਕੇ ਧਰਨੇ ਉੱਤੇ ਏ.ਪੀ.ਓ ਕਰਣ ਕਟਾਰਿਆ, ਸੀ.ਏ ਵਿਜੈ ਕੁਮਾਰ, ਲੇਖਾਕਾਰ ਰੋਹਿਨੀ ਬਠਲਾ, ਟੀ.ਏ ਮੁਖਤਿਆਰ ਸਿੰਘ, ਦਲੀਪ ਸਿੰਘ, ਜੀ.ਆਰ. ਅੇਸ ਪੂਜਾ ਰਾਣੀ, ਕੁਲਦੀਪ ਕੁਮਾਰ, ਛਿੰਦਰਪਾਲ ਸਿੰਘ, ਸੁਨੀਲ ਕੁਮਾਰ, ਸੁਭਾਸ਼ ਚੰਦਰ ਜੀ.ਆਰ.ਐਸ ਬੈਠੇ ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply