Thursday, July 30, 2026

ਸਪੈਸ਼ਲ ਮੁਹਿੰਮ ਤਹਿਤ ਬੱਚਿਆ ਨੂੰ ਸਿਖਾਏ ਟ੍ਰੈਫਿਕ ਨਿਯਮਾਂ ਦੇ ਗੁਰ

PUNJ2504201924ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) –  ਸ੍ਰੀ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਪੁਲਿਸ ਵੱਲੋ ਟ੍ਰੈਫਿਕ ਵਿੱਚ ਹੋਰ ਸੁਧਾਰ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਅੱਜ ਦਾ ਸੈਮੀਨਾਰ ਮਾਧਵ ਵਿੱਦਿਆ ਨਿਕੇਤਨ ਸੀਨੀ. ਸੰਕੈ. ਸਕੂਲ ਰਣਜੀਤ ਐਵੀਨਿਊ ਵਿਖੇ ਆਯੋਜਨ ਕੀਤਾ ਗਿਆ।ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਤੋ ਇਲਾਵਾ ਸਮਾਜ ਵਿੱਚ ਘਟ-ਰਹੀਆਂ ਮਨੁੱਖੀ ਕਦਰਾਂ ਕੀਮਤਾਂ, ਪੌਦੇ ਲਗਾਉਣ, ਪਾਣੀ ਬਚਾਉਣ ਅਤੇ ਚੰਗਾ ਸਾਹਿਤ ਪੜ੍ਹਨ ਲਈ ਉਤਸ਼ਾਹਿਤ ਕੀਤਾ।ਇੰਸ: ਪਰਮਜੀਤ ਸਿੰਘ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਮੋਟਰ ਵਹੀਕਲ ਐਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਤੇਜ਼ ਰਫਤਾਰ, ਬੇ-ਧਿਆਨੀ, ਰੈਸ਼ ਡਰਾਈਵਿੰਗ, ਟ੍ਰਿਪਲ ਰਾਈਡਿੰਗ ਅੰਡਰ ਏਜ਼ ਡਰਾਈਵਿੰਗ, ਰੈਡ ਲਾਈਟ ਜੰਪ, ਡ੍ਰਿਕ ਐਂਡ ਡਰਾਈਵ ਆਦਿ ਨਾ ਕਰਨ ਦੀਆ ਹਦਾਇਤਾਂ ਕੀਤੀਆਂ ।ਉਹਨਾਂ ਦੱਸਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਹਨ ਕਿ ਅਗਰ ਕੋਈ ਸੜਕ ਹਾਦਸੇ ਵਿੱਚ ਜਖਮੀਆਂ ਦੀ ਮਦਦ ਕਰੇਗਾ। ਉਸ ਨੂੰ ਪੁਲਿਸ ਵੱਲੋ ਕੋਈ ਪੁਛਗਿੱਛ ਜਾਂ 5 ਨਹੀ ਹੋਵੇਗੀ ਬਲਕਿ ਉਸ ਨੂੰ ਭਾਈ ਘੱਨ੍ਹਈਆ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੋਕੇ ਅਜੇ ਚੋਧਰੀ ਪ੍ਰਿੰਸੀਪਲ, ਡਾ. ਰਾਜੇਸ਼ ਮਹਾਜਨ ਮੈਨੇਜਰ ਸਕੂਲ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਆਪਣੇ ਬਹੁਮੁੱਲੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੇ ਵੀ ਭਵਿੱਖ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply