Monday, March 23, 2026

ਨਾਜਾਇਜ਼ ਬਿਲਡਿੰਗਾਂ ‘ਤੇ ਚੱਲਿਆ ‘ਪੀਲਾ ਪੰਜਾ’

PPN12091418

ਜਲੰਧਰ, 12 ਸਤੰਬਰ (ਪਵਨਦੀਪ ਸਿੰਘ/ਹਰਦੀਪ ਸਿੰਘ) – ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਚੰਡੀਗੜ੍ਹ ਬੈਠੇ ਉੱਚ ਅਧਿਕਾਰੀਆਂ ਦੀ ਝਿੜਕ ਤੋਂ ਬਾਅਦ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਸ਼ਹਿਰ ਵਿਚ ਧੜਾਧੜ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ ‘ਤੇ ਕਾਰਵਾਈ

ਸ਼ੁਰੂ ਕਰ ਦਿੱਤੀ ਹੈ। ਨਿਗਮ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਅਤੇ ਐੱਸ. ਟੀ. ਪੀ. ਸ਼ਕਤੀ ਸਾਗਰ ਭਾਟੀਆ ਦੇ ਨਿਰਦੇਸ਼ਾਂ ‘ਤੇ ਐੱਮ. ਟੀ. ਪੀ. ਤੇਜਪ੍ਰੀਤ ਸਿੰਘ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਦੇ ਹੋਏ ਸਾਰੇ ਏ. ਟੀ. ਪੀਜ਼ ਨੂੰ ਉਨ੍ਹਾਂ ਦੇ ਇਲਾਕਿਆਂ ਵਿਚ ਭੇਜਿਆ ਅਤੇ ਅੱਜ ਹੋਈ ਕਾਰਵਾਈ ਤਹਿਤ ਇਕ ਨਾਜਾਇਜ਼ ਬਿਲਡਿੰਗ ਦਾ ਕੁਝ ਹਿੱਸਾ ਡਿੱਚ ਮਸ਼ੀਨ ਨਾਲ ਤੁੜਵਾ ਦਿੱਤਾ, ਜਦਕਿ ਵੱਖ-ਵੱਖ ਵਾਰਡਾਂ ਵਿਚ ਨਾਜਾਇਜ਼ ਬਣੀਆਂ 13 ਦੁਕਾਨਾਂ ਅਤੇ ਸ਼ੋਅਰੂਮਾਂ ਨੂੰ ਸੀਲ ਲਗਾ ਦਿੱਤੀ

ਏ. ਟੀ. ਪੀ. ਰਮੇਸ਼ ਛਾਬੜਾ ਨੇ ਮਾਡਲ ਟਾਊਨ ਵਿਚ ਕਾਰਵਾਈ ਕਰਦੇ ਹੋਏ ਗੋਲ ਮਾਰਕੀਟ ਨੇੜੇ ਮੇਨ ਰੋਡ ‘ਤੇ 3 ਸ਼ੋਅਰੂਮ ਸੀਲ ਕੀਤੇ, ਜਿਨ੍ਹਾਂ ਨੂੰ ਬਗੈਰ ਨਕਸ਼ਾ ਪਾਸ ਕਰਵਾਏ ਬਣਾਇਆ ਗਿਆ ਸੀ। ਜਿਥੇ ਸ਼ਟਰ ਤੱਕ ਲੱਗ ਚੁੱਕੇ ਸਨ ਅਤੇ ਸਿਰਫ ਸ਼ੋਅਰੂਮ ਖੋਲ੍ਹਣ ਦਾ ਕੰਮ ਹੀ ਬਾਕੀ ਸੀ। ਇੰਸਪੈਕਟਰ ਦਿਨੇਸ਼ ਜੋਸ਼ੀ ਦੀ ਅਗਵਾਈ ਵਿਚ ਬਿਲਡਿੰਗ ਵਿਭਾਗ ਦੀ ਟੀਮ ਨੇ ਬਸਤੀ ਦਾਨਿਸ਼ਮੰਦਾਂ ਸ਼ਮਸ਼ਾਨਘਾਟ ਰੋਡ ‘ਤੇ ਬਣੀਆਂ 7 ਦੁਕਾਨਾਂ ਸੀਲ ਕਰ ਦਿੱਤੀਆਂ। ਇਸੇ ਟੀਮ ਨੇ ਲਸੂੜੀ ਮੁਹੱਲੇ ਵਿਚ ਇਕ ਪੁਰਾਣੇ ਘਰ ਨੂੰ ਤੋੜ ਕੇ ਬਣਾਈਆਂ ਜਾ ਰਹੀਆਂ 3 ਦੁਕਾਨਾਂ ਨੂੰ ਵੀ ਸੀਲ ਲਗਾ ਦਿੱਤੀ। ਏ. ਟੀ. ਪੀ. ਲਖਬੀਰ ਸਿੰਘ ਦੀ ਅਗਵਾਈ ਵਿਚ ਬਿਲਡਿੰਗ ਵਿਭਾਗ ਦੀ ਟੀਮ ਨੇ ਮਕਸੂਦਾਂ ਵਿਚ ਨਾਜਾਇਜ਼ ਬਣੇ ਇਕ ਵੱਡੇ ਗੋਦਾਮ ‘ਤੇ ਡਿੱਚ ਚਲਾਈ ਪਰ ਕੁਝ ਸਮੇਂ ਬਾਅਦ ਕਾਰਵਾਈ ਨੂੰ ਰੋਕ ਦਿੱਤਾ ਗਿਆ। ਮਾਡਲ ਟਾਊਨ ਵਿਚ ਗੋਲ ਮਾਰਕੀਟ ਨੇੜੇ ਨਾਜਾਇਜ਼ ਬਣੇ 3 ਸ਼ੋਅਰੂਮ ਸੀਲ ਕਰ ਦਿੱਤੇ ਗਏ।
ਮਾਡਲ ਟਾਊਨ ਮਾਰਕੀਟ ਦੀਆਂ ਦੁਕਾਨਾਂ ‘ਤੇ ਪਰਦਾ ਕੀਤਾ ਜਾਣਾ ਸ਼ੁਰੂ : ਮਾਡਲ ਟਾਊਨ ਮਾਰਕੀਟ ਵਿਚ ਨਾਜਾਇਜ਼ ਬਣੀਆਂ ਦੁਕਾਨਾਂ ਦੇ ਇਕ ਪਾਸੇ ਪਰਦਾ ਕੀਤੇ ਜਾਣ ਦਾ ਕੰਮ ਅੱਜ ਸ਼ੁਰੂ ਕਰ ਦਿੱਤਾ ਗਿਆ, ਉਥੇ ਨਿਰਮਾਣ ਕਾਰਜ ਦੇਖ ਕੇ ਸ਼ਿਕਾਇਤਕਰਤਾਵਾਂ ਨੇ ਨਿਗਮ ਨੂੰ ਸ਼ਿਕਾਇਤਾਂ ਦੀ ਝੜੀ ਲਗਾ ਦਿੱਤੀ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਨਿਗਮ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਅਜਿਹਾ ਕੀਤਾ ਜਾ ਰਿਹਾ ਹੈ। ਨਿਗਮ ਅਧਿਕਾਰੀਆਂ ਨੇ ਇਨ੍ਹਾਂ ਬਿਲਡਿੰਗਾਂ ਦੇ ਮਾਮਲੇ ਵਿਚ ਆਈਆਂ ਸਮਝੌਤੇ ਦੀਆਂ ਅਰਜ਼ੀਆਂ ‘ਤੇ ਫੈਸਲਾ ਲੈਣ ਤੋਂ ਪਹਿਲਾਂ ਨਿਰਮਾਣ ਨੂੰ ਨਕਸ਼ੇ ਅਨੁਸਾਰ ਕਰਨ ਦੇ ਹੁਕਮ ਦਿੱਤੇ ਹਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply