Tuesday, July 7, 2026

ਕੇਵਲ ਸਿੰਘ ਢਿੱਲੋਂ ਪਿੰਡ ਢੱਡਰੀਆਂ `ਚ ਚੋਣ ਰੈਲੀ

ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ  ਢੱਡਰੀਆਂ, PUNJ2804201905ਤੋਗਾਵਾਲ, ਦਿਆਲਗੜ੍ਹ, ਰੱਤੋਕੇ, ਸਾਹੋਕੇ ਅਤੇ ਤਕੀਪੁਰ ਆਦਿ ਪਿੰਡਾਂ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਹੈ।ਪਿੰਡ ਢੱਡਰੀਆਂ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਜੇਕਰ ਮੈਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਤਾਂ ਹਲਕੇ ਵਿਚ ਵੱਡੀ ਯੂਨੀਵਰਸਿਟੀ ਅਤੇ ਵੱਡੇ ਉਦਯੋਗ ਲੈ ਕੇ ਆਵਾਂਗਾ।
ਇਸ ਮੌਕੇ ਤੇ ਮੈਡਮ ਦਾਮਨ ਥਿੰਦ ਬਾਜਵਾ, ਹਰਿੰਦਰ ਸਿੰਘ ਲਖਮੀਰ ਵਾਲਾ, ਸੂਰਜ ਭਾਨ ਬਬਲੀ ਜ਼ਿਲ੍ਹਾ ਚੇਅਰਮੈਨ ਤਾਲਮੇਲ ਸੈੱਲ, ਨਵਦੀਪ ਸਿੰਘ ਤੋਗਾਵਾਲ, ਮੁਲਖਾ ਸਿੰਘ ਕੁੰਨਰਾਂ, ਦਰਸ਼ਨ ਸਿੰਘ ਸਾਹੋਕੇ, ਮੰਗਲ ਸਿੰਘ ਰੱਤੋਕੇ, ਪ੍ਰਿਤਪਾਲ ਸਿੰਘ ਦਿਆਲਗੜ੍ਹ, ਨਾਜ਼ਰ ਸਿੰਘ ਤਕੀਪੁਰ, ਗੁਰਸੇਵਕ ਸਿੰਘ ਵਿੱਕੀ, ਅਮਨਦੀਪ ਸਿੰਘ ਸਾਹੋਕੇ, ਸਰਪੰਚ ਗੁਰਚਰਨ ਸਿੰਘ ਢੱਡਰੀਆਂ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।
 

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply