ਭਿੱਖੀਵਿੰਡ, 28 ਅਪਰੈਲ (ਪੰਜਾਬ ਪੋਸਟ – ਭੁੱਲਰ ਭਿੱਖੀਵਿੰਡ) – ਕਲਗੀਧਰ ਅਕੈਡਮੀ ਪਬਲਿਕ ਸਕੂਲ ਭਿੱਖੀਵਿੰਡ ਵਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ
ਲਈ ਕੋਈ ਨਾ ਕੋਈ ਨਵਾਂ ਉਪਰਾਲਾ ਕੀਤਾ ਜਾਂਦਾ ਹੈ।ਇਸੇ ਤਹਿਤ ਐਲ.ਕੇ.ਜੀ ਅਤੇ ਯੂ.ਕੇ.ਜੀ ਜਮਾਤ ਦੇ ਵਿਦਿਆਰਥੀਆਂ ਨੂੰ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਸਬੰਧੀ ਜਾਗਰੂਕ ਕੀਤਾ ਗਿਆ।ਸਕੂਲ ਪਿੰਸੀਪਲ ਬੁੱਢਾ ਸਿੰਘ ਨੇ ਬੱਚਿਆਂ ਨਾਲ ਇਸ ਮੁੱਦੇ `ਤੇ ਵਿਚਾਰ ਵਟਾਂਦਰਾ ਕੀਤਾ।ਵਿਦਿਆਰਥੀਆਂ ਵਲੋਂ ਅਧਿਆਪਕਾਂ ਦੀ ਸਹਾਇਤਾ ਨਾਲ ਬਹੁਤ ਕੁੱਝ ਨਵਾਂ ਸਿੱਖਿਆ ਗਿਆ।ਜਿਸ ਵਿੱਚ ਸੁਚੱਜੇ ਢੰਗ ਨਾਲ ਬੈਠ ਕੇ ਭੋਜਨ ਖਾਣਾ, ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਚੰਗੀ ਤਰ੍ਹਾਂ ਹੱਥਾਂ ਨੂੰ ਧੋਣਾ, ਚੰਗੇ ਢੰਗ ਨਾਲ ਨੈਪਕਿਨ ਦੀ ਵਰਤੋਂ ਕਰਨੀ ਤੇ ਬਿਮਾਰੀਆਂ ਤੋਂ ਕਿਵੇਂ ਬਚਾਅ ਕਰਨਾ ਸ਼ਾਮਲ ਹੈ।
Check Also
GNDU Postpones May 28 exams reschedules for June 12
Amritsar, May 25 (Punjab Post Bureau) – Guru Nanak Dev University has announced the postponement …
Punjab Post Daily Online Newspaper & Print Media